ਅਕਸ਼ੈ ਨੇ ਰਣਵੀਰ ਨੂੰ ਜਨਮ ਦਿਨ ਦੀ ਵਧਾਈ ਦਿੱਤੀ
ਮੁੰਬਈ
ਬੌਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਅੱਜ ਅਦਾਕਾਰ ਰਣਵੀਰ ਸਿੰਘ ਦੇ 39ਵੇਂ ਜਨਮ ਦਿਨ ’ਤੇ ਉਸ ਨਾਲ ਨੱਚਦਿਆਂ ਦੀ ਵੀਡੀਓ ਸਾਂਝੀ ਕੀਤੀ ਅਤੇ ਉਮੀਦ ਕੀਤੀ ਕਿ ਉਹ ਇਸੇ ਊਰਜਾ ਨਾਲ ਹੋਰ ਬੁਲੰਦੀਆਂ ਛੂਹੇਗਾ। ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਗਈ ਵੀਡੀਓ ਵਿੱਚ ਅਕਸ਼ੈ ਫਿਲਮ ‘ਸਿੰਘਮ ਅਗੇਨ’ ਵਿਚਲੇ ਆਪਣੇ ਸਾਥੀ ਕਲਾਕਾਰ ਨਾਲ ਪੰਜਾਬੀ ਗਾਇਕ ਕਰਨ ਔਜਲਾ ਦੇ ਗੀਤ ‘ਸੋਫਟਲੀ’ ਉੱਤੇ ਨੱਚਦਾ ਨਜ਼ਰ ਆ ਰਿਹਾ ਹੈ। ਇਸ ਦੀ ਕੈਪਸ਼ਨ ਵਿੱਚ ਉਸ ਨੇ ਲਿਖਿਆ, ‘‘ਜਨਮ ਦਿਨ ਮੁਬਾਰਕ ਰਣਵੀਰ ਸਿੰਘ। ਤੁਸੀਂ ਊਰਜਾ ਨਾਲ ਭਰਪੂਰ ਹੋ। ਉਮੀਦ ਹੈ ਤੁਸੀਂ ਇਸੇ ਊਰਜਾ ਨਾਲ ਹੋਰ ਉੱਚੀਆਂ ਮੰਜ਼ਲਾਂ ਸਰ ਕਰੋਗੇ।’’ ਇਸੇ ਤਰ੍ਹਾਂ ਅਦਾਕਾਰਾ ਰਕੁਲ ਪ੍ਰੀਤ ਅਤੇ ਨਿਰਦੇਸ਼ਕ ਆਦਿਤਿਆ ਧਾਰ ਨੇ ਵੀ ਰਣਵੀਰ ਨੂੰ ਜਨਮ ਦਿਨ ਦੀ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਰਣਵੀਰ ਆਉਂਦੇ ਦਿਨੀਂ ‘ਸਿੰਘਮ ਅਗੇਨ’ ਵਿੱਚ ਆਪਣੀ ਪਤਨੀ ਦੀਪਿਕਾ ਪਾਦੂਕੋਨ, ਅਜੈ ਦੇਵਗਨ, ਕਰੀਨਾ ਕਪੂਰ ਖਾਨ, ਟਾਈਗਰ ਸ਼ਰਾਫ, ਅਰਜੁਨ ਕਪੂਰ ਅਤੇ ਜੈਕੀ ਸ਼ਰਾਫ ਨਾਲ ਨਜ਼ਰ ਆਵੇਗਾ। ਇਹ ਫਿਲਮ ਦੀਵਾਲੀ ’ਤੇ ਰਿਲੀਜ਼ ਹੋਵੇਗੀ। -ਆਈਏਐੱਨਐੱਸ