ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਜਵਾਹੇ ਦੀ ਪਟੜੀ ਤੋਂ ਓਲੰਪਿਕ ’ਚ ਪੁੱਜਿਆ ਅਕਸ਼ਦੀਪ

09:35 AM Feb 03, 2024 IST
ਖੇਡ ਮੈਦਾਨ ਵਿੱਚ ਤਿਆਰੀ ਕਰ ਰਿਹਾ ਅਕਸ਼ਦੀਪ ਸਿੰਘ।

ਲਖਵੀਰ ਸਿੰਘ ਚੀਮਾ
ਟੱਲੇਵਾਲ,­ 2 ਫਰਵਰੀ
ਬਰਨਾਲਾ ਦਾ ਅਕਸ਼ਦੀਪ ਆਕਾਸ਼ ਛੁਹਣ ਦੀ ਤਿਆਰੀ ਵਿੱਚ ਹੈ। ਰਜਵਾਹਿਆਂ ਦੀਆਂ ਪਟੜੀਆਂ ਤੋਂ ਤੇਜ਼ ਤੁਰਨ ਦੀ ਮਿਹਨਤ ਨੇ ਓਪਨ ਰੇਸ ਵਾਕਿੰਗ ਖੇਡ ਲਈ ਓਲੰਪਿਕ ਦੀ ਟਿਕਟ ਪੱਕੀ ਕਰਵਾ ਦਿੱਤੀ ਹੈ ਅਤੇ ਪੂਰੇ ਦੇਸ਼ ਨੂੰ ਉਸ ਤੋਂ ਬਹੁਤ ਉਮੀਦਾਂ ਹਨ। ਉਹ ਆਪਣੇ ਸ਼ੁਰੂਆਤੀ ਦੌਰ ਵਿੱਚ ਸਾਲ 2014-15 ਦੌਰਾਨ ਰਜਵਾਹੇ ਦੀ ਪਟੜੀ ’ਤੇ ਅਭਿਆਸ ਕਰਦਾ ਹੁੰਦਾ ਸੀ। ਫਿਰ ਉਹ ਸਾਲ 2016 ਵਿੱਚ ਬਾਬਾ ਕਾਲਾ ਮਹਿਰ ਸਟੇਡੀਅਮ ਵਿਚ ਅਭਿਆਸ ਕਰਦਾ ਰਿਹਾ। ਇਥੇ ਉਸ ਨੇ ਕੋਚ ਜਸਪ੍ਰੀਤ ਸਿੰਘ ਕੋਲੋਂ ਦੌੜ ਦੇ ਮੁਢਲੇ ਗੁਰ ਸਿੱਖੇ।
ਪਿੰਡ ਕਾਹਨੇਕੇ ਦਾ 20 ਸਾਲਾ ਅਕਸ਼ਦੀਪ ਸਿੰਘ ਜ਼ਿਲ੍ਹੇ ਦਾ ਪਹਿਲਾ ਖਿਡਾਰੀ ਹੋਵੇਗਾ­ ਜੋ ਓਲੰਪਿਕ ਖੇਡਾਂ ਵਿੱਚ ਭਾਗ ਲਵੇਗਾ। ਓਪਨ ਰੇਸ ਵਾਕਿੰਗ ਵਿੱਚ ਕੌਮੀ ਰਿਕਾਰਡ ਤੋੜ ਕੇ ਉਸ ਨੇ ਓਲੰਪਿਕ ਲਈ ਜਗ੍ਹਾ ਬਣਾਈ ਹੈ। ਉਹ ਇਸੇ ਵਰ੍ਹੇ ਪੈਰਿਸ ਵਿੱਚ ਹੋਣ ਵਾਲੀਆਂ ਓਲੰਪਿਕ ਖੇਡਾਂ ਦੀ ਤਿਆਰੀ ਲਈ ਸਖਤ ਮਿਹਨਤ ਕਰ ਰਿਹਾ ਹੈ। ਜਿਸ ਲਈ ਉਹ ਲਗਾਤਾਰ ਕਰੀਬ 4 ਸਾਲ ਤੋਂ ਬੰਗਲੌਰ ਵਿਚ ਸਪੋਰਟਸ ਅਥਾਰਿਟੀ ਆਫ਼ ਇੰਡੀਆ ਵਿੱਚ ਤਿਆਰੀ ਕਰ ਰਿਹਾ ਹੈ। ਪੱਟ ਵਿੱਚ ਸੱਟ ਲੱਗਣ ਕਾਰਨ ਉਹ ਏਸ਼ਿਆਈ ਖੇਡਾਂ ਵਿੱਚ ਭਾਗ ਨਹੀਂ ਲੈ ਸਕਿਆ ਸੀ­ ਪਰ ਹੁਣ ਦੁਬਾਰਾ ਫਿੱਟ ਹੋ ਕੇ ਓਲੰਪਿਕ ਵਿੱਚ ਮੱਲ੍ਹ ਮਾਰਨ ਲਈ ਪੂਰੇ ਜੋਸ਼ ਵਿੱਚ ਹੈ।
ਤਿੰਨ ਦਿਨ ਪਹਿਲਾਂ ਚੰਡੀਗੜ੍ਹ ਵਿੱਚ ਹੋਏ ਮੁਕਾਬਲਿਆਂ ਵਿੱਚ ਉਸ ਨੇ ਆਪਣਾ ਹੀ ਕੌਮੀ ਰਿਕਾਰਡ ਤੋੜਿਆ ਹੈ। 20 ਕਿਲੋਮੀਟਰ ਓਪਨ ਰੇਡ ਵਾਕਿੰਗ ਉਸ ਨੇ ਕੇਵਲ 1 ਘੰਟਾ 19 ਮਿੰਟ 38 ਸੈਕਿੰਡ ਵਿੱਚ ਪੂਰੀ ਕਰਕੇ ਗੋਲਡ ਮੈਡਲ ਜਿੱਤਿਆ। ਇਸ ਤੋਂ ਪਹਿਲਾਂ ਉਸ ਦਾ ਭਾਰਤੀ ਰਿਕਾਰਡ 1 ਘੰਟਾ 19 ਮਿੰਟ 55 ਸੈਕਿੰਡ ਸੀ। ਅਕਸ਼ਦੀਪ ਦੇ ਪਿਤਾ ਗੁਰਜੰਟ ਸਿੰਘ ਅਤੇ ਕੋਚ ਜਸਪ੍ਰੀਤ ਸਿੰਘ ਸਮੇਤ ਸਮੁੱਚਾ ਦੇਸ਼ ਓਲੰਪਿਕ ਗੋਲਡ ਮੈਡਲ ਜਿੱਤਣ ਦੀ ਉਮੀਦ ਵਿੱਚ ਹੈ। ਅਕਸ਼ਦੀਪ ਖੇਡ ਦੇ ਨਾਲ-ਨਾਲ ਚੰਡੀਗੜ੍ਹ ਯੂਨੀਵਰਸਿਟੀ ਤੋਂ ਬੀ.ਪੀ.ਐੱਡ ਦੀ ਪੜ੍ਹਾਈ ਵੀ ਕਰ ਰਿਹਾ ਹੈ। ਸੂਬਾ ਸਰਕਾਰ ਵੱਲੋਂ ਤਿਆਰੀ ਲਈ ਦਿੱਤੀ 11 ਲੱਖ ਰੁਪਏ ਦੇ ਸਹਿਯੋਗ ਨੇ ਵੀ ਹੌਂਸਲਾ ਵਧਾਇਆ ਹੈ। ਇਸ ਤੋਂ ਪਹਿਲਾਂ ਜ਼ਿਲ੍ਹੇ ਦੇ ਦੋ ਖਿਡਾਰੀ ਅੰਤਰਰਾਸ਼ਟਰੀ ਖੇਡਾਂ ਵਿੱਚ ਨਾਮਣਾ ਖੱਟ ਚੁੱਕੇ ਹਨ। 1971 ਏਸ਼ੀਅਨ ਖੇਡਾਂ ਦੌਰਾਨ ਹਾਕਮ ਸਿੰਘ ਭੱਠਲ ਨੇ ਓਪਨ ਰੇਸ ਵਾਕਿੰਗ ਵਿੱਚ ਗੋਲਡ ਅਤੇ 2006 ਵਿੱਚ ਹਰਪ੍ਰੀਤ ਹੈਪੀ ਨੇ ਬਾਕਸਿੰਗ ਵਿੱਚ ਮੈਲਬੌਰਨ ਦੀਆਂ ਕਾਮਨਵੈਲਥ ਖੇਡਾਂ ਵਿੱਚ ਸਿਲਵਰ ਮੈਡਲ ਦੇਸ਼ ਦੀ ਝੋਲੀ ਪਾਇਆ ਸੀ। ਹੁਣ ਜ਼ਿਲ੍ਹੇ ਦੇ ਐਥਲੀਟ ਅਕਸ਼ਦੀਪ ਤੋਂ ਦੇਸ਼ ਲਈ ਵੱਡੀਆਂ ਉਮੀਦਾਂ ਹਨ।

Advertisement

Advertisement