ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੁਸਲਿਮ ਸਮਾਜ ਵਿੱਚ ਸੰਭਾਵੀ ਸੁਧਾਰਾਂ ਲਈ ਏਕੇ ਦਾ ਸੱਦਾ

07:18 AM Jul 17, 2024 IST
ਮੁਸਲਿਮ ਭਾਈਚਾਰੇ ਦੀ ਮੀਟਿੰਗ ਨੂੰ ਸੰਬੋਧਨ ਕਰਦਾ ਹੋਇਆ ਵਿਦਵਾਨ। -ਫੋਟੋ:ਰਾਣੂ

ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 16 ਜੁਲਾਈ
ਸ਼ਹਿਰ ਦੀਆਂ ਵੱਖ-ਵੱਖ ਮਸਜਿਦਾਂ ਦੇ ਇਮਾਮਾਂ ਅਤੇ ਹੋਰ ਸਥਾਨਕ ਮੁਸਲਿਮ ਧਾਰਮਿਕ ਵਿਦਵਾਨਾਂ ਵੱਲੋਂ ਜਮਾਅਤ-ਏ-ਇਸਲਾਮੀ ਹਿੰਦ ਦੇ ਸਥਾਨਕ ਦਫ਼ਤਰ ਵਿੱਚ ਮੀਟਿੰਗ ਕਰਕੇ ਮੁਸਲਿਮ ਸਮਾਜ ਵਿੱਚ ਸੰਭਾਵੀ ਸੁਧਾਰਾਂ ਅਤੇ ਵਿਦਿਅਕ ਪ੍ਰਸਾਰ ਦੇ ਮਕਸਦ ਨਾਲ ਇਕਜੁੱਟ ਹੋ ਕੇ ਸਾਂਝੀਆਂ ਕੋਸ਼ਿਸ਼ਾਂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਫ਼ੈਸਲਾ ਵੀ ਕੀਤਾ ਗਿਆ ਹੈ ਕਿ ਇਸ ਨਾਲ ਸਬੰਧਤ ਵਿਦਵਾਨ ਸਮੂਹਿਕ ਤੌਰ ’ਤੇ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਫ਼ਿਰਕੂ ਸਦਭਾਵਨਾ ਦੇ ਵਿਕਾਸ ਲਈ ਵੀ ਭਰਪੂਰ ਕੋਸ਼ਿਸ਼ਾਂ ਕਰਨਗੇ। ਮੀਟਿੰਗ ਦੀ ਸ਼ੁਰੂਆਤ ਕਾਰੀ ਅਬਰਾਰ ਅਹਿਮਦ ਵੱਲੋਂ ਕੀਤੀ ਗਈ। ਸਮਾਰੋਹ ਦੀ ਪ੍ਰਧਾਨਗੀ ਕਰ ਰਹੇ ਜਮਾਅਤ ਇਸਲਾਮੀ ਹਿੰਦ ਦੇ ਸੂਬਾਈ ਮੁਖੀ ਮਾਸਟਰ ਮੁਹੰਮਦ ਨਜ਼ੀਰ ਨੇ ਆਪਣੀ ਸੰਸਥਾ ਵੱਲੋਂ ਮਜਲਿਸਾਂ-ਏ-ਉਲਮਾ ਦੇ ਵਿਦਵਾਨਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਮੀਟਿੰਗ ਵਿੱਚ ਸੰਸਥਾ ਦਾ ਕੰਮ-ਕਾਰ ਚਲਾਉਣ ਲਈ ਸਰਬਸੰਮਤੀ ਨਾਲ ਮੁਫ਼ਤੀ ਸਾਜਿਦ ਕਾਸਮੀ ਨੂੰ ਮਜਲਿਸਾਂ-ਏ-ਉਲਮਾ ਦਾ ਕਨਵੀਨਰ ਚੁਣਿਆ ਗਿਆ ਹੈ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਹਾਫ਼ਿਜ਼ ਇਫ਼ਤਿਖ਼ਾਰ ਹਿਮਦ ਨੇ ਨਿਭਾਈ।ਇਸ ਮੌਕੇ ਮੁਫ਼ਤੀ ਅਬਦੁਲ ਮਲਿਕ, ਮੁਫ਼ਤੀ ਮੁਹੰਮਦ ਹਾਸ਼ਿਮ, ਕਾਰੀ ਰਜ਼ੀ ਅਹਿਮਦ ਅਤੇ ਮੁਫ਼ਤੀ ਸਾਕਿਬ ਆਦਿ ਵੀ ਹਾਜ਼ਰ ਸਨ।

Advertisement

Advertisement
Advertisement