ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਖ਼ਸਤਾ ਹਾਲ ਸੜਕਾਂ ਤੋਂ ਅੱਕੇ ਲੋਕ ਕੌਂਸਲ ਦਫ਼ਤਰ ਪੁੱਜੇ

06:32 AM Aug 11, 2024 IST

ਪੱਤਰ ਪ੍ਰੇਰਕ
ਖਰੜ, 10 ਅਗਸਤ
ਇੱਥੇ ਨਿਰਵਾਣਾ ਅਤੇ ਮਾਈਂਡ ਟਰੀ ਸੜਕ ਦੀ ਮਾੜੀ ਹਾਲਤ ਸਬੰਧੀ ਉਥੋਂ ਦੇ ਵਸਨੀਕਾਂ ਅਤੇ ਖਰੜ ਕੌਸਲ ਦੇ ਕਰਮਚਾਰੀਆਂ ਵਿੱਚ ਹੋਈ ਬਹਿਸ ਦਾ ਮਾਮਲਾ ਖਰੜ ਪੁਲੀਸ ਕੋਲ ਪਹੁੰਚ ਗਿਆ ਹੈ।
ਇੱਥੋਂ ਦੇ ਵਸਨੀਕਾਂ ਨੇ ਖਰੜ ਕੌਂਸਲ ਵਿੱਚ ਸੜਕਂ ਦੀ ਭੈੜੀ ਹਾਲਤ ਸਬੰਧੀ ਜਾਣਕਾਰੀ ਦਿੱਤੀ। ਪਵਨ ਕੁਮਾਰ ਅਤੇ ਅੰਕਿਤ ਗਗਨ ਅਤੇ ਹੋਰਨਾਂ ਨੇ ਦੱਸਿਆ ਕਿ ਸੜਕ ਉੱਤੇ ਸੀਵਰੇਜ ਦਾ ਪਾਣੀ ਭਰਿਆ ਰਹਿੰਦਾ ਹੈ। ਉਹ ਜਦੋਂ ਸਮੱਸਿਆ ਦੇ ਹੱਲ ਲਈ ਕੌਂਸਲ ਦਫ਼ਤਰ ਆਏ ਤਾਂ ਕੋਈ ਅਧਿਕਾਰੀ ਨਹੀਂ ਮਿਲਿਆ ਪਰ ਇੱਕ ਕਰਮਚਾਰੀ ਨੇ ਕਿਹਾ ਕਿ ਤੁਸੀਂ ਜੋ ਕਰਨਾ ਹੈ ਕਰ ਲਓ। ਇਸ ਮਗਰੋਂ ਲੋਕਾਂ ਨੇ ਕੌਂਸਲ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਦੇ ਜਵਾਬ ’ਚ ਕੌਂਸਲ ਕਰਮਚਾਰੀਆਂ ਨੇ ਵੀ ਨਾਅਰੇਬਾਜ਼ੀ ਕੀਤੀ। ਕੌਂਸਲ ਮੁਲਾਜ਼ਮ ਜੀਐਮ ਸਿੰਘ ਉਹ ਦਫ਼ਤਰੀ ਕੰਮ ਕਰ ਰਿਹਾ ਸੀ ਤਾਂ 50-60 ਬੰਦਿਆਂ ਨੇ ਆ ਕੇ ਉਸ ਨਾਲ ਬਹਿਸ ਕੀਤੀ ਤੇ ਸਰਕਾਰੀ ਕੰਮ ਵਿੱਚ ਵਿਘਨ ਪਾਇਆ ਹੈ।
ਇਸੇ ਦੌਰਾਨ ਖਰੜ ਕੌਸਲ ਦੇ ਕਾਰਜਸਾਧਕ ਅਫ਼ਸਰ ਵੱਲੋਂ ਇਨ੍ਹਾਂ ਵਿਅਕਤੀਆਂ ਵਿਰੁੱਧ ਪੁਲੀਸ ਸ਼ਿਕਾਇਤ ਭੇਜ ਕੇ ਕਾਰਵਾਈ ਮੰਗ ਗਈ ਹੈ। ਕੌਂਸਲ ਦੇ ਐਕਸੀਅਨ ਨੇ ਕਿਹਾ ਕਿ ਉਹ ਇੱਥੋਂ ਦੇ ਸੀਵਰੇਜ ਦੇ ਪਾਣੀ ਦੇ ਨਿਕਾਸ ਲਈ ਪ੍ਰਬੰਧ ਕਰ ਰਹੇ ਹਨ।

Advertisement

Advertisement