ਅਖਨੂਰ: ਮਸ਼ਕੂਕਾਂ ਦੀ ਪੈੜ ਨੱਪਣ ਲਈ ਤਲਾਸ਼ੀ ਮੁਹਿੰਮ ਦੂਜੇ ਦਿਨ ਵੀ ਜਾਰੀ
06:14 AM Jan 13, 2025 IST
ਜੰਮੂ, 12 ਜਨਵਰੀ
ਅਖਨੂਰ ਸੈਕਟਰ ’ਚ ਪਿਛਲੇ ਹਫ਼ਤੇ ਕੰਟਰੋਲ ਰੇਖਾ ਨੇੜੇ ਦੇਖੇ ਗਏ ਦਹਿਸ਼ਤਗਰਦਾਂ ਦੀ ਪੈੜ ਨੱਪਣ ਲਈ ਵਿੱਢੀ ਗਈ ਤਲਾਸ਼ੀ ਮੁਹਿੰਮ ਅੱਜ ਦੂਜੇ ਦਿਨ ਵੀ ਜਾਰੀ ਰਹੀ। ਸੁਰੱਖਿਆ ਬਲਾਂ ਵੱਲੋਂ ਇਸ ਪੂਰੀ ਮੁਹਿੰਮ ਵਿੱਚ ਡਰੋਨਾਂ ਤੇ ਹੋਰ ਆਧੁਨਿਕ ਉਪਕਰਨਾਂ ਦੀ ਮਦਦ ਲਈ ਜਾ ਰਹੀ ਹੈ। ਥਲ ਸੈਨਾਂ ਦੀਆਂ ਵੱਖ ਵੱਖ ਯੂਨਿਟਾਂ ਨੇ ਸ਼ਨਿਚਰਵਾਰ ਨੂੰ ਭੱਟਲ ਇਲਾਕੇ ’ਚ ਮੁਹਿੰਮ ਚਲਾਈ ਸੀ। ਪਿੰਡ ਵਾਸੀਆਂ ਨੇ ਜੋਗੀਵਨ ਜੰਗਲੀ ਇਲਾਕੇ ’ਚ ਕੁਝ ਸ਼ੱਕੀ ਗਤੀਵਿਧੀਆਂ ਦਾ ਦਾਅਵਾ ਕੀਤਾ ਸੀ। ਪਿੰਡ ਵਾਸੀਆਂ ਨੂੰ ਸ਼ੱਕ ਹੈ ਕਿ ਇਹ ਮਸ਼ਕੂਕ ਸਰਹੱਦ ਪਾਰੋਂ ਘੁਸਪੈਠ ਕਰਕੇ ਇਸ ਪਾਸੇ ਆਏ ਹਨ। ਇਨ੍ਹਾਂ ਮਸ਼ਕੂਕਾਂ ਦਾ ਅਜੇ ਤੱਕ ਕੋਈ ਖੁਰਾ-ਖੋਜ ਨਾ ਲੱਗਣ ਕਰਕੇ ਹੋਰ ਸੁਰੱਖਿਆ ਬਲਾਂ ਨੂੰ ਤਲਾਸ਼ੀ ਮੁਹਿੰਮ ਵਿੱਚ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਵੱਲੋਂ ਇਸ ਪੂਰੇ ਅਪਰੇਸ਼ਨ ਲਈ ਖੋਜੀ ਕੁੱਤਿਆਂ ਤੋਂ ਇਲਾਵਾ ਡਰੋਨ ਅਤੇ ਹੋਰ ਆਧੁਨਿਕ ਉਪਕਰਨ ਤਾਇਨਾਤ ਕੀਤੇ ਗਏ ਹਨ, ਜਦਕਿ ਪੁਲੀਸ ਪਾਰਟੀਆਂ ਵੀ ਤਲਾਸ਼ੀ ਮੁਹਿੰਮ ਵਿੱਚ ਸ਼ਾਮਲ ਹੋ ਗਈਆਂ ਹਨ। -ਪੀਟੀਆਈ
Advertisement
Advertisement