ਰਾਮਾਂ ਮੰਡੀ ਦਾ ਅਖਿਲ ਗਰਗ 46ਵਾਂ ਰੈਂਕ ਹਾਸਲ ਕਰ ਕੇ ਜੱਜ ਬਣਿਆ
11:15 AM Oct 20, 2024 IST
ਪੱਤਰ ਪ੍ਰੇਰਕ
ਰਾਮਾਂ ਮੰਡੀ, 19 ਅਕਤੂਬਰ
ਰਾਮਾਂ ਮੰਡੀ ਦੇ ਵਸਨੀਕ ਬਚਨਦੇਵ ਗਰਗ ਅਤੇ ਮਾਤਾ ਮੰਜੂ ਰਾਣੀ ਦੇ 27 ਸਾਲਾ ਲੜਕੇ ਅਖਿਲ ਗਰਗ ਨੇ ਹਰਿਆਣਾ ਜੁਡੀਸ਼ਲ ਸਰਵਿਸਿਜ਼ ਦੀ ਪ੍ਰੀਖਿਆ ਵਿੱਚ 46ਵਾਂ ਰੈਂਕ ਹਾਸਲ ਕਰ ਕੇ ਜੱਜ ਬਣਨ ਦਾ ਮਾਣ ਹਾਸਲ ਕੀਤਾ ਹੈ। ਲੋਕ ਉਨ੍ਹਾਂ ਦੇ ਘਰ ਵਧਾਈਆਂ ਦੇਣ ਲਈ ਪਹੁੰਚ ਰਹੇ ਹਨ। ਅਖਿਲ ਨੇ ਦੱਸਿਆ ਕਿ ਉਹ ਪੜ੍ਹਾਈ ਵਿੱਚ ਬਹੁਤਾ ਹੁਸ਼ਿਆਰ ਨਹੀਂ ਸੀ ਅਤੇ ਗਣਿਤ ਦੀ ਪੜ੍ਹਾਈ ’ਚ ਉਸ ਦੀ ਰੁਚੀ ਨਹੀਂ ਸੀ ਪਰ ਫਿਰ ਵੀ ਬੀਕਾਮ ਕਰਨ ਤੋਂ ਬਾਅਦ ਉਸ ਨੇ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਨਾਲ ਲਾਅ ਕਰਨ ਦਾ ਮਨ ਬਣਾਇਆ। ਉਸ ਨੇ ਆਖਿਆ ਕਿ ਕਾਨੂੰਨ ਦੀ ਪੜ੍ਹਾਈ ਸ਼ੁਰੂ ਕਰਨ ਤੋਂ ਉਸ ਦੇ ਅੰਦਰ ਅਚਾਨਕ ਜੋ ਬਦਲਾਅ ਆਇਆ ਉਹ ਉਸ ਨੂੰ ਬਿਆਨ ਨਹੀਂ ਕਰ ਸਕਦਾ। ਅਖਿਲ ਦੇ ਭਰਾ ਸਹਿਲ ਨੇ ਦੱਸਿਆ ਕਿ ਆਮ ਲੋਕਾਂ ’ਚ ਘੱਟ ਵਿਚਰਨ ਕਾਰਨ ਉਸ ਨੂੰ ਇਕੱਲੇ ਬੈਠ ਕੇ ਹੀ ਪੜ੍ਹਨ ਦਾ ਸ਼ੌਕ ਰਿਹਾ ਹੈ। ਹਰਿਆਣਾ ਲਈ ਦਿੱਤੇ ਲਿਖਤੀ ਟੈਸਟ ਵਿਚੋਂ ਤਾਂ ਅਖਿਲ ਦਾ 46ਵਾਂ ਤੇ ਇੰਟਰਵਿਊ ’ਚੋਂ 6ਵਾਂ ਰੈਂਕ ਆਇਆ।
Advertisement
Advertisement