ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਖਾੜਾ ਨਹਿਰ ਦਾ ਪੁਲ ਨਵੰਬਰ ਤਕ ਚਾਲੂ ਹੋਵੇਗਾ: ਮਾਣੂੰਕੇ

10:56 AM Jul 15, 2024 IST

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 14 ਜੁਲਾਈ
ਜਗਰਾਉਂ-ਰਾਏਕੋਟ ਮੁੱਖ ਮਾਰਗ ’ਤੇ ਇਥੋਂ ਕਰੀਬ ਪੰਜ ਕਿਲੋਮੀਟਰ ਦੂਰ ਅਬੋਹਰ ਬਰਾਂਚ ਦੀ ਅਖਾੜਾ ਨਹਿਰ ’ਤੇ ਨਵਾਂ ਪੁਲ ਤੇਜ਼ੀ ਨਾਲ ਬਣ ਰਿਹਾ ਹੈ। ਪਹਿਲਾ ਅੰਗਰੇਜ਼ਾਂ ਵੇਲੇ ਦਾ ਬਣਿਆ ਪੁਲ ਆਪਣੀ ਉਮਰ ਲੰਘਾ ਚੁੱਕਾ ਹੈ ਅਤੇ ਇਹ ਤੰਗ ਹੋਣ ਕਾਰਨ ਸਾਰਾ ਦਿਨ ਲੋਕਾਂ ਨੂੰ ਔਖ ਸਹਿਣੀ ਪੈ ਰਹੀ ਹੈ। ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਅੱਜ ਪੁਲ ਬਣਾਉਣ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਨਵੰਬਰ ਤਕ ਇਹ ਪੁਲ ਬਣ ਕੇ ਚਾਲੂ ਕਰਨ ਦੀ ਕੋਸ਼ਿਸ਼ ਹੈ। ਦਹਾਕਿਆਂ ਤੋਂ ਔਖ ਝੱਲਦੇ ਆ ਰਹੇ ਲੋਕਾਂ ਨੂੰ ਚਾਰ ਕੁ ਮਹੀਨਿਆਂ ਵਿੱਚ ਵੱਡੀ ਰਾਹਤ ਮਿਲਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਕਈ ਸਰਕਾਰਾਂ ਆਈਆਂ ਪਰ ਕਿਸੇ ਨੇ ਲੋਕਾਂ ਦੀ ਇਸ ਵੱਡੀ ਲੋੜ ਤੇ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ। ਉਨ੍ਹਾਂ ਦੇ ਯਤਨਾਂ ਅਤੇ ਭਗਵੰਤ ਮਾਨ ਸਰਕਾਰ ਕਰ ਕੇ ਇਹ ਕੰਮ ਹੋਣ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਏਕੋਟ-ਜਗਰਾਉਂ ਮਾਰਗ ਉੱਪਰ ਆਵਾਜਾਈ ਵਧਣ ਕਾਰਨ ਤੇ ਪਹਿਲਾਂ ਬਣੇ ਪੁਲ ਦੇ ਤੰਗ ਹੋਣ ਕਾਰਨ ਇਥੇ ਜਾਮ ਦੀ ਦਿੱਕਤ ਆਉਂਦੀ ਸੀ ਤੇ ਲੋਕ ਆਪਸ ’ਚ ਲੜਦੇ ਹਨ। ਅਜਿਹੇ ‘ਚ ਕਿਸੇ ਐਮਰਜੈਂਸੀ ਜਾਂ ਮਰੀਜ਼ਾਂ ਨੂੰ ਹਸਪਤਾਲ ਤਕ ਪਹੁੰਚਾਉਣ ’ਚ ਲੋਕਾਂ ਨੂੰ ਬਹੁਤ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਸੀ। ਵਿਧਾਇਕਾ ਨੇ ਦੱਸਿਆ ਕਿ ਪੌਣੇ ਅੱਠ ਕਰੋੜ ਦੀ ਲਾਗਤ ਨਾਲ ਇਹ ਪੁਲ 40 ਫੁੱਟ ਚੌੜਾ ਬਣੇਗਾ।

Advertisement

Advertisement
Advertisement