For the best experience, open
https://m.punjabitribuneonline.com
on your mobile browser.
Advertisement

ਆਕਰਸ਼ੀ ਨੇ ਯੂਗਾਂਡਾ ਕੌਮਾਂਤਰੀ ਚੈਲੇਂਜ ’ਚ ਮਹਿਲਾ ਸਿੰਗਲਜ਼ ਖਿਤਾਬ ਜਿੱਤਿਆ

07:03 AM Feb 27, 2024 IST
ਆਕਰਸ਼ੀ ਨੇ ਯੂਗਾਂਡਾ ਕੌਮਾਂਤਰੀ ਚੈਲੇਂਜ ’ਚ ਮਹਿਲਾ ਸਿੰਗਲਜ਼ ਖਿਤਾਬ ਜਿੱਤਿਆ
Advertisement

ਨਵੀਂ ਦਿੱਲੀ: ਭਾਰਤੀ ਬੈਡਮਿੰਟਨ ਖਿਡਾਰਨ ਆਕਰਸ਼ੀ ਕਸ਼ਯਪ ਨੇ ਯੂਗਾਂਡਾ ਕੌਮਾਂਤਰੀ ਚੈਲੇਂਜ ਵਿੱਚ ਹਮਵਤਨ ਸ਼ਰੂਤੀ ਮੁੰਦਾਦਾ ਨੂੰ ਹਰਾ ਕੇ ਮਹਿਲਾ ਸਿੰਗਲਜ਼ ਖਿਤਾਬ ਜਿੱਤਿਆ ਪਰ ਰਘੂ ਮਾਰਿਸਵਾਮੀ ਨੂੰ ਪੁਰਸ਼ ਸਿੰਗਲਜ਼ ਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਆਕਰਸ਼ੀ ਨੇ ਫਾਈਨਲ ਵਿੱਚ 48 ਮਿੰਟ ਤੱਕ ਚੱਲੇ ਸਖ਼ਤ ਮੁਕਾਬਲੇ ਵਿੱਚ ਸ਼ਰੂਤੀ ਨੂੰ 25-23, 21-18 ਨਾਲ ਹਰਾਇਆ। ਹਾਲਾਂਕਿ ਰਘੂ ਨੂੰ ਪੁਰਸ਼ ਸਿੰਗਲਜ਼ ਫਾਈਨਲ ਵਿੱਚ ਵੀਅਤਨਾਮ ਦੇ ਲੀ ਡੁਕ ਫੇਟ ਨੇ 21-18, 21-14 ਨਾਲ ਹਰਾ ਕੇ ਖਿਤਾਬ ਜਿੱਤਿਆ। ਐੱਮਆਰ ਅਰਜੁਨ ਅਤੇ ਧਰੁਵ ਕਪਿਲਾ ਦੀ ਭਾਰਤੀ ਪੁਰਸ਼ ਡਬਲਜ਼ ਜੋੜੀ ਨੇ ਵਿਨਸਨ ਚਿਯੂ ਅਤੇ ਜੋਸ਼ੂਆ ਯੁਆਨ ਦੀ ਅਮਰੀਕੀ ਜੋੜੀ ਨੂੰ 30 ਮਿੰਟ ਵਿੱਚ ਆਸਾਨੀ ਨਾਲ 21-14, 21-13 ਨਾਲ ਹਰਾ ਕੇ ਖਿਤਾਬ ਆਪਣੇ ਨਾਮ ਕੀਤਾ। -ਪੀਟੀਆਈ

Advertisement

Advertisement
Advertisement
Author Image

joginder kumar

View all posts

Advertisement