For the best experience, open
https://m.punjabitribuneonline.com
on your mobile browser.
Advertisement

ਆਦਮਪੁਰ ਹਲਕੇ ਦੇ ਅਕਾਲੀਆਂ ਵੱਲੋਂ ਪਾਰਟੀ ਉਮੀਦਵਾਰ ਦੇ ਸਮਰਥਨ ਦਾ ਐਲਾਨ

09:11 AM Apr 15, 2024 IST
ਆਦਮਪੁਰ ਹਲਕੇ ਦੇ ਅਕਾਲੀਆਂ ਵੱਲੋਂ ਪਾਰਟੀ ਉਮੀਦਵਾਰ ਦੇ ਸਮਰਥਨ ਦਾ ਐਲਾਨ
ਹਲਕਾ ਆਦਮਪੁਰ ਦੇ ਅਕਾਲੀ ਦਲ ਬਾਦਲ ਦੇ ਆਗੂ ਪੱਤਰਕਾਰਾਂ ਨੂੰ ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ। -ਫੋਟੋ: ਸਰਬਜੀਤ ਸਿੰਘ
Advertisement

ਹਤਿੰਦਰ ਮਹਿਤਾ
ਜਲੰਧਰ, 14 ਅਪਰੈਲ
ਸ਼੍ਰੋਮਣੀ ਅਕਾਲੀ ਦਲ ਦੀ ਹੰਗਾਮੀ ਹਾਲਾਤਾਂ ਵਿੱਚ ਅਹਿਮ ਬੈਠਕ ਆਦਮਪੁਰ ਦੀ ਦਾਣਾ ਮਡੀ ਵਿੱਚ ਹੋਈ। ਇਸ ਮੌਕੇ ਪੀਏਸੀ ਮੈਂਬਰ ਗੁਰਦਿਆਲ ਸਿੰਘ ਨਿੱਝਰ, ਮੇਜਰ ਸਿੰਘ ਹਰੀਪੁਰ, ਮਲਕੀਤ ਸਿੰਘ ਸਰਕਲ ਜੱਥੇਦਾਰ ਆਦਮਪੁਰ ਦਿਹਾਤੀ, ਲਖਬੀਰ ਸਿੰਘ ਹਜਾਰਾ, ਕੁਲਵਿੰਦਰ ਸਿੰਘ ਟੋਨੀ , ਧਰਮਪਾਲ ਲੇਸੜੀਵਾਲ, ਬਲਦੇਵ ਸਿੰਘ ਸਾਬਕਾ ਸਰਪੰਚ ਪੰਡੋਰੀ ਨਿੱਝਰਾਂ ਨੇ ਦੱਸਿਆ ਕਿ ਅੱਜ ਹਲਕਾ ਇੰਚਾਰਜ ਪਵਨ ਟੀਨੂੰ ਨਿੱਜੀ ਹਿੱਤਾਂ ਅਤੇ ਰਾਜ ਭਾਗ ਭੋਗਣ ਦੀ ਲਾਲਸਾ ਕਾਰਲ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ। ਉਨ੍ਹਾਂ ਕਿਹਾ ਕਿ ਸ੍ਰੀ ਟੀਨੂੰ ਨੇ ਆਦਮਪੁਰ ਵਿਧਾਨ ਸਭਾ ਹਲਕੇ ਦੇ ਵੋਟਰਾਂ ਅਤੇ ਪਾਰਟੀ ਵਰਕਰਾਂ ਨਾਲ ਧੋਖਾ ਕਰਦਿਆਂ ਪਿੱਠ ਵਿੱਚ ਛੁਰਾ ਮਾਰਨ ਵਾਲਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਪੂਰੀ ਇੱਕਜੁਟਤਾ ਨਾਲ ਸ਼੍ਰੋਮਣੀ ਅਕਾਲੀ ਦਲ ਨਾਲ ਡੱਟ ਕੇ ਖੜ੍ਹੀ ਹੈ ਤੇ ਕੋਈ ਵੀ ਅਹੁਦੇਦਾਰ ਇਨ੍ਹਾਂ ਦਾ ਸਾਥ ਨਹੀਂ ਦੇਵੇਗਾ। ਇਸ ਮੌਕੇ ਦਲਜੀਤ ਸਿੰਘ ਭੱਟੀ, ਜਰਨੈਲ ਸਿੰਘ ਪੰਡੋਰੀ ਨਿੱਝਰਾਂ, ਜਗਜੀਤ ਸਿੰਘ ਭੱਟੀ, ਗੁਰਮੇਲ ਸਿੰਘ, ਪਰਮਜੀਤ ਸਿੰਘ, ਕੁਲਦੀਪ ਸਿੰਘ ਖੁਰਦਪੁਰ, ਦਲਜੀਤ ਸਿੰਘ ਮਹਿੰਮਦਪੁਰ, ਸਤਪਾਲ ਜੌਹਲ, ਲਖਬੀਰ ਸਿੰਘ ਸਰਪੰਚ ਜੌਹਲਾਂ, ਸ਼ਿਵੰਦਰ ਢੱਡਾ, ਅਮਰਜੀਤ ਸਿੰਘ ਸਾਬਕਾ ਸਰਪੰਚ ਅਰਜਨਵਾਲ, ਅਮਰਜੀਤ ਫਤਿਹਪੁਰ, ਸੁੱਖੀ ਹਜਾਰਾ, ਭਿੰਦਾ ਹਰੀਪੁਰ, ਸਿਮਰਜੀਤ ਸਿੰਘ, ਰਾਣਾ ਕੰਦੋਲਾ, ਜਗਤਾਰ ਸਿੰਘ, ਜੈਕੀਰਤ ਸਿੰਘ ਹਜਾਰਾ, ਤੇਗਪ੍ਰੀਤ, ਰਵਿੰਦਰ ਸਿੰਘ, ਡਾਕਟਰ ਤਰਸੇਮ ਬੈਂਸ, ਸਤਨਾਮ ਚੁਹੜਵਾਲੀ, ਵਿਸ਼ਾਲ ਲੇਸੜੀਵਾਲ, ਬਾਬੀ ਚੁਹਦਵਾਲੀ ਹਾਜ਼ਰ ਸਨ।

Advertisement

Advertisement
Author Image

Advertisement
Advertisement
×