ਅਕਾਲੀ ਆਗੂ ਆਪਣੀ ਨਿੱਜੀ ਲੜਾਈ ਦਾ ਠੀਕਰਾ ਭਾਜਪਾ ਸਿਰ ਨਾ ਭੰਨਣ: ਹਰਪਾਲਪੁਰ
08:19 AM Jul 02, 2024 IST
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 1 ਜੁਲਾਈ
ਪੰਜਾਬ ਖਾਦੀ ਤੇ ਗ੍ਰਾਮ ਉਦਯੋਗ ਬੋਰਡ ਪੰਜਾਬ ਦੇ ਸਾਬਕਾ ਚੇਅਰਮੈਨ ਅਤੇ ਭਾਜਪਾ ਦੇ ਸੀਨੀਅਰ ਆਗੂ ਹਰਵਿੰਦਰ ਸਿੰਘ ਹਰਪਾਲਪੁਰ ਨੇ ਕਿਹਾ ਕਿ ਅਕਾਲੀ ਆਗੂ ਆਪਣੀ ਲੜਾਈ ਦਾ ਠੀਕਰਾ ਭਾਜਪਾ ਦੇ ਸਿਰ ਨਾ ਭੰਨਣ ਕਿਉਂਕਿ ਇਹ ਮੁੱਖ ਤੌਰ ’ਤੇ ਚੌਧਰ ਦੀ ਭੁੱਖ ਦੀ ਲੜਾਈ ਹੈ। ਇੱਥੇ ਜਾਰੀ ਬਿਆਨ ਰਾਹੀਂ ਹਰਪਾਲਪੁਰ ਨੇ ਕਿਹਾ ਕਿ ਅਕਾਲੀ ਦਲ ਦੇ ਦੋਵੇਂ ਧੜਿਆਂ ਦੇ ਆਗੂ ਇੱਕ-ਦੂਜੇ ’ਤੇ ਬਿਨਾਂ ਸਿਰ ਪੈਰ ਤੋਂ ਦੂਸ਼ਣਬਾਜ਼ੀ ਕਰ ਰਹੇ ਹਨ। ਇੱਕ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਿੱਠ ’ਤੇ ਭਾਜਪਾ ਹੈ ਅਤੇ ਦੂਜਾ ਧੜਾ ਦੋਸ਼ ਲਾ ਰਿਹਾ ਹੈ ਕਿ ਇਨ੍ਹਾਂ ਦੀ ਪੁਰਾਣੀ ਸਾਂਝ ਕਾਰਨ ਭਾਜਪਾ ਮਦਦ ਕਰ ਰਹੀ ਹੈ ਜਦਕਿ ਸੱਚਾਈ ਹੈ ਕਿ ਭਾਜਪਾ ਲੀਡਰਸ਼ਿਪ ਨੂੰ ਹੁਣ ਅਕਾਲੀਆਂ ’ਚ ਉੱਕਾ ਹੀ ਕੋਈ ਦਿਲਚਸਪੀ ਨਹੀਂ ਹੈ।
Advertisement
Advertisement
Related News
Advertisement