For the best experience, open
https://m.punjabitribuneonline.com
on your mobile browser.
Advertisement

ਅਕਾਲੀ ਆਗੂਆਂ ਵੱਲੋਂ ਸੁਖਦੇਵ ਸਿੰਘ ਢੀਂਡਸਾ ਨੂੰ ਸ਼ਰਧਾਂਜਲੀਆਂ

05:19 AM Jun 06, 2025 IST
ਅਕਾਲੀ ਆਗੂਆਂ ਵੱਲੋਂ ਸੁਖਦੇਵ ਸਿੰਘ ਢੀਂਡਸਾ ਨੂੰ ਸ਼ਰਧਾਂਜਲੀਆਂ
ਸ਼ੇਰਪੁਰ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਕਾਲੀ ਆਗੂ।
Advertisement
ਬੀਰਬਲ ਰਿਸ਼ੀ
Advertisement

ਸ਼ੇਰਪੁਰ/ਧੂਰੀ, 5 ਜੂਨ

Advertisement
Advertisement

ਸ਼ੇਰਪੁਰ ਅਤੇ ਧੂਰੀ ’ਚ ਹੋਈਆਂ ਵੱਖ-ਵੱਖ ਇਕੱਤਰਤਾਵਾਂ ਵਿੱਚ ਮਰਹੂਮ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਲੀਆਂ ਭੇਟ ਕੀਤੀਆਂ। ਯੂਐੱਸਏ ਤੋਂ ਸੀਨੀਅਰ ਯੂਥ ਅਕਾਲੀ ਆਗੂ ਰਣਜੀਤ ਸਿੰਘ ਬਾਠ ਬੜੀ ਨੇ ਸਿਆਸਤਦਾਨ ਢੀਂਡਸਾ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ।

ਸ਼ੇਰਪੁਰ ਵਿੱਚ ਇਕੱਤਰਤਾ ਦੌਰਾਨ ਭਾਰਤੀ ਰੇਲਵੇ ਦੇ ਸਾਬਕਾ ਡਾਇਰੈਕਟਰ ਗੁਰਮੀਤ ਸਿੰਘ ਮਾਹਮਦਪੁਰ, ਸਾਬਕਾ ਸਰਪੰਚ ਗੁਰਜੀਤ ਸਿੰਘ ਚਾਂਗਲੀ, ਸਾਬਕਾ ਚੇਅਰਮੈਨ ਜਸਦੇਵ ਸਿੰਘ ਕਾਲਾਬੂਲਾ, ਸਾਬਕਾ ਸਰਪੰਚ ਸੁਖਵਿੰਦਰ ਸਿੰਘ ਬੌਬੀ, ਮਾਸਟਰ ਚਰਨ ਸਿੰਘ ਜਵੰਧਾ, ਸ਼ਿਵਦੇਵ ਸਿੰਘ ਰੂੜਗੜ੍ਹ, ਸੁਖਦੇਵ ਸਿੰਘ ਧਨੇਸਰ, ਦਵਿੰਦਰ ਸਿੰਘ ਕਾਲਾਬੂਲਾ, ਜਸਵੰਤ ਸਿੰਘ ਭੱਠਲ, ਮਹਿਤਾਬ ਸਿੰਘ ਗੰਡੇਵਾਲ, ਸੁਖਦੀਪ ਸ਼ਰਮਾ ਰੂੜਗੜ੍ਹ ਅਤੇ ਹਰਜਿੰਦਰ ਸਿੰਘ ਦੀਦਾਰਗੜ੍ਹ ਆਦਿ ਨੇ 8 ਜੂਨ ਨੂੰ ਸੰਗਰੂਰ ਵਿੱਚ 11 ਵਜੇ ਤੋਂ 1 ਵਜੇ ਤੱਕ ਗੁਰਦੁਆਰਾ ਨਾਨਕੀਆਣਾ ਸਾਹਿਬ ਹੋ ਰਹੇ ਭੋਗ ਸਮਾਗਮ ’ਚ ਵਰਕਰਾਂ ਸਮੇਤ ਪਹੁੰਚਣ ਬਾਰੇ ਵਿਚਾਰ ਚਰਚਾ ਕੀਤੀ।

ਸੁਖਦੇਵ ਢੀਂਡਸਾ ਨੂੰ ਯਾਦ ਕੀਤਾ

ਧੂਰੀ ਵਿੱਚ ਅਕਾਲੀ ਆਗੂਆਂ ਜਤਿੰਦਰ ਸਿੰਘ ਸੋਨੀ ਮੰਡੇਰ, ਪਰਮਜੀਤ ਸਿੰਘ ਪੰਮਾ, ਹਰਜੀਤ ਸਿੰਘ ਬੁਗਰਾ ਦੀ ਖਾਸ਼ ਮੌਜੂਦਗੀ ਦੌਰਾਨ ਹੋਈ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਸ਼ਰਧਾ ਤੇ ਸਤਿਕਾਰ ਭੇਟ ਕਰਦਿਆਂ ਅਕਾਲੀ ਦਲ ਦੇ ਦਿੱਗਜ ਨੇਤਾ ਸੁਖਦੇਵ ਸਿੰਘ ਢੀਂਡਸਾ ਨੂੰ ਯਾਦ ਕੀਤਾ ਗਿਆ। ਇਸੇ ਦੌਰਾਨ ਦੇਸ਼ ਭਗਤ ਕਾਲਜ ਬਰੜਵਾਲ ਟਰੱਸ਼ਟ ਦੇ ਚੇਅਰਮੈਨ ਪਰਮਜੀਤ ਸਿੰਘ ਗਿੱਲ ਤੇ ਸਮੂਹ ਟਰੱਸ਼ਟੀ ਮੈਂਬਰਾਂ ਡਾ. ਬਲਵੀਰ ਸਿੰਘ ਪ੍ਰਿੰਸੀਪਲ ਦੇਸ਼ ਭਗਤ ਕਾਲਜ ਬਰੜਵਾਲ, ਸਤਿਵੀਰ ਸਿੰਘ ਪ੍ਰਿੰਸੀਪਲ ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਬਰੜਵਾਲ, ਸ੍ਰੀ ਰਾਜਨ ਗਰਗ ਪ੍ਰਿੰਸੀਪਲ ਦੇਸ਼ ਭਗਤ ਪਾਲੀਟੈਕਨਿਕ ਕਾਲਜ ਬਰੜਵਾਲ, ਕਵਿਤਾ ਮਿੱਤਲ ਪ੍ਰਿੰਸੀਪਲ ਦੇਸ਼ ਭਗਤ ਕਾਲਜ ਆਫ ਐਜੂਕੇਸ਼ਨ, ਪਰਮਜੀਤ ਕੌਰ ਪ੍ਰਿੰਸੀਪਲ ਮਾਤਾ ਗੁਜਰੀ ਨਰਸਿੰਗ ਕਾਲਜ ਬੱਬਨਪੁਰ ਨੇ ਵੀ ਢੀਂਡਸਾ ਦੇ ਅਕਾਲ ਚਲਾਣੇ ’ਤੇ ਦੁੱਖ ਪ੍ਰਗਟ ਕੀਤਾ।

Advertisement
Author Image

Mandeep Singh

View all posts

Advertisement