For the best experience, open
https://m.punjabitribuneonline.com
on your mobile browser.
Advertisement

ਅਕਾਲੀ ਆਗੂ ਕੋਟਲਾ ਵੱਲੋਂ ਪਾਰਟੀ ਉਮੀਦਵਾਰ ਦਾ ਸਨਮਾਨ

06:28 AM Apr 26, 2024 IST
ਅਕਾਲੀ ਆਗੂ ਕੋਟਲਾ ਵੱਲੋਂ ਪਾਰਟੀ ਉਮੀਦਵਾਰ ਦਾ ਸਨਮਾਨ
ਬਿਕਰਮਜੀਤ ਸਿੰਘ ਖਾਲਸਾ ਦਾ ਸਨਮਾਨ ਕਰਦੇ ਹੋਏ ਅਕਾਲੀ ਆਗੂ ਗੁਰਜੀਤ ਸਿੰਘ ਕੋਟਲਾ। -ਫ਼ੋਟੋ: ਸੂਦ
Advertisement

ਅਮਲੋਹ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਜੀਤ ਸਿੰਘ ਕੋਟਲਾ ਨੇ ਪਾਰਟੀ ਦੇ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਉਮੀਦਵਾਰ ਬਿਕਰਮਜੀਤ ਸਿੰਘ ਖਾਲਸਾ ਦਾ ਸਨਮਾਨ ਕੀਤਾ ਅਤੇ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਹਲਕੇ ਵਿੱਚੋਂ ਭਾਰੀ ਬਹੁਮੱਤ ਨਾਲ ਜਿਤਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਪੰਜਾਬ ਵਿਰੋਧੀ ਨੀਤੀਆਂ ਤੋਂ ਹਰੇਕ ਵਿਅਕਤੀ ਜਾਣੂ ਹੋ ਚੁੱਕਿਆ ਹੈ, ਇਸ ਲਈ ਇਨ੍ਹਾਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਭਾਰੀ ਬਹੁਮੱਤ ਨਾਲ ਜਿਤਾਇਆ ਜਾਵੇਗਾ। ਸ੍ਰੀ ਖਾਲਸਾ ਨੇ ਸ੍ਰੀ ਕੋਟਲਾ ਵੱਲੋਂ ਪਾਰਟੀ ਲਈ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੇਵਾ ਦੀ ਸ਼ਲਾਘਾ ਕਰਦਿਆਂ ਭਰੋਸਾ ਦਿੱਤਾ ਕਿ ਹਲਕੇ ਦੇ ਵਰਕਰਾਂ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ, ਜਸਪਾਲ ਸਿੰਘ ਪਾਲਾ, ਸਾਬਕਾ ਸਰਪੰਚ ਸੁਖਵੀਰ ਸਿੰਘ ਡਡਹੇੜੀ, ਸਾਬਕਾ ਸਰਪੰਚ ਦਲਵੀਰ ਸਿੰਘ ਧੀਰ ਕੋਟਲਾ, ਕਾਕੂ ਸੇਖੋ, ਦਵਿੰਦਰ ਸਿੰਘ ਦੇਵ, ਮਨਜੀਤ ਰਾਏ ਅਤੇ ਹਰਮਨ ਰਾਏ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement
Advertisement
×