For the best experience, open
https://m.punjabitribuneonline.com
on your mobile browser.
Advertisement

ਅਕਾਲੀ ਆਗੂ ਦਿਲਬਾਗ਼ ਸਿੰਘ ਵਡਾਲੀ ਇਕ ਦਿਨ ਮਗਰੋਂ ‘ਆਪ’ ਛੱਡ ਮੁੜ ਅਕਾਲੀ ਦਲ ਵਿੱਚ ਪਰਤੇ

09:20 AM May 05, 2024 IST
ਅਕਾਲੀ ਆਗੂ ਦਿਲਬਾਗ਼ ਸਿੰਘ ਵਡਾਲੀ ਇਕ ਦਿਨ ਮਗਰੋਂ ‘ਆਪ’ ਛੱਡ ਮੁੜ ਅਕਾਲੀ ਦਲ ਵਿੱਚ ਪਰਤੇ
Advertisement

ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 4 ਮਈ
ਬੀਤੇ ਕੱਲ੍ਹ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਜਾ ਕੇ ‘ਆਪ’ ਵਿਚ ਸ਼ਾਮਲ ਹੋਏ ਸ੍ਰੋਮਣੀ ਅਕਾਲੀ ਦਲ ਦੇ ਆਗੂ ਦਿਲਬਾਗ ਸਿੰਘ ਵਡਾਲੀ ਅੱਜ ਇਕ ਦਿਨ ਮਗਰੋਂ ਵਾਪਸ ਘਰ ਪਰਤ ਆਏ ਹਨ। ਉਨ੍ਹਾਂ ਦਾ ਅਕਾਲੀ ਦਲ ਵਿੱਚ ਵਾਪਸੀ ਦਾ ਬਿਕਰਮ ਸਿੰਘ ਮਜੀਠੀਆ ਅਤੇ ਅਕਾਲੀ ਉਮੀਦਵਾਰ ਅਨਿਲ ਜੋਸ਼ੀ ਨੇ ਸਵਾਗਤ ਕੀਤਾ ਹੈ। ਅੰਮ੍ਰਿਤਸਰ ਪੱਛਮੀ ਵਿਧਾਨ ਸਭਾ ਹਲਕੇ ਤੋਂ ਅਕਾਲੀ ਆਗੂ ਦਿਲਬਾਗ ਸਿੰਘ ਵਡਾਲੀ, ਤਲਬੀਰ ਗਿੱਲ ਸਣੇ ‘ਆਪ’ ਵਿਚ ਸ਼ਾਮਲ ਹੋ ਗਏ ਸਨ।
ਅੱਜ ਸ੍ਰੀ ਵਡਾਲੀ ਦੀ ਵਾਪਸੀ ਸਮੇਂ ਬਿਕਰਮ ਸਿੰਘ ਮਜੀਠੀਆ ਅਤੇ ਲੋਕ ਸਭਾ ਉਮੀਦਵਾਰ ਅਨਿਲ ਜੋਸ਼ੀ ਉਨ੍ਹਾਂ ਦੇ ਘਰ ਪਹੁੰਚੇ ਤੇ ਸਵਾਗਤ ਕੀਤਾ। ਇਸ ਦੌਰਾਨ ਅੱਜ ਸ੍ਰੀ ਮਜੀਠੀਆ ਅਤੇ ਅਨਿਲ ਜੋਸ਼ੀ ਨੇ ਦੱਖਣੀ ਵਿਧਾਨ ਸਭਾ ਹਲਕੇ ਵਿਚ ਸਮਰਥਕਾਂ ਨਾਲ ਮੀਟਿੰਗ ਕੀਤੀ ਹੈ। ਉਧਰ, ਤਲਬੀਰ ਗਿੱਲ ਵੱਲੋਂ ਅੱਜ ‘ਆਪ’ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਦੀ ਹਾਜ਼ਰੀ ਵਿੱਚ ਸ਼੍ਰੋਮਣੀ ਕਮੇਟੀ ਦੇ ਕਰਮਚਾਰੀਆ ਸਮੇਤ ਇਕ ਉਚ ਅਧਿਕਾਰੀ ’ਤੇ ਨਸ਼ਾ ਕਰਨ ਦੇ ਗੰਭੀਰ ਦੋਸ਼ ਲਾਏ ਹਨ ਅਤੇ ਡੋਪ ਟੈਸਟ ਕਰਵਾਉਣ ਦੀ ਚੁਣੌਤੀ ਦਿਤੀ ਹੈ ।
ਦੂਜੇ ਪਾਸੇ ਸ੍ਰੀ ਮਜੀਠੀਆ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਅਤੇ ਦੋਸ਼ ਲਾਇਆ ਕਿ ਇਸ ਆਗੂ ਨੇ ਪਾਰਟੀ ਹੀ ਨਹੀ ਸਗੋਂ ਲੋਕਾਂ ਨਾਲ ਵੀ ਵਿਸ਼ਵਾਸਘਾਤ ਕੀਤਾ। ਅਨਿਲ ਜੋਸ਼ੀ ਨੇ ਕਿਹਾ ਕਿ ਮਾਂ ਪਾਰਟੀ ਛੱਡ ਕੇ ਜਾਣ ਵਾਲਿਆ ਨੂੰ ਇਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਮਤਰੇਈ ਮਾਂ ਮਤਲਬ ਨਿਕਲਣ ਤਕ ਹੀ ਸਹਿਯੋਗ ਦੇਵੇਗੀ ਅਤੇ ਬਾਅਦ ਵਿਚ ਵਰਤ ਕੇ ਸੁੱਟੀ ਚੀਜ ਵਾਂਗ ਛੱਡ ਦੇਵੇਗੀ ।

Advertisement

Advertisement
Author Image

Advertisement
Advertisement
×