For the best experience, open
https://m.punjabitribuneonline.com
on your mobile browser.
Advertisement

ਐਤਕੀਂ ਪਟਿਆਲਾ ਵਿੱਚੋਂ ਵੀ ਲੀਡ ਕਰੇਗਾ ਅਕਾਲੀ ਦਲ: ਐੱਨਕੇ ਸ਼ਰਮਾ

07:13 AM Apr 24, 2024 IST
ਐਤਕੀਂ ਪਟਿਆਲਾ ਵਿੱਚੋਂ ਵੀ ਲੀਡ ਕਰੇਗਾ ਅਕਾਲੀ ਦਲ  ਐੱਨਕੇ ਸ਼ਰਮਾ
ਪਟਿਆਲਾ ਤੋਂ ਅਕਾਲੀ ਉਮੀਦਵਾਰ ਐੱਨਕੇ ਸ਼ਰਮਾ ਦਾ ਸਨਮਾਨ ਕਰਦੇ ਹੋਏ ਅਕਾਲੀ ਆਗੂ ਇੰਦਰਮੋਹਣ ਬਜਾਜ ਤੇ ਹੋਰ। ਫੋਟੋ: ਭੰਗੂ
Advertisement

ਖੇਤਰੀ ਪ੍ਰਤੀਨਿਧ
ਪਟਿਆਲਾ, 23 ਅਪਰੈਲ
ਪਟਿਆਲਾ ਸਭਾ ਹਲਕਾ ਪਟਿਆਲਾ ਸ਼ਹਿਰੀ ਦੇ ਅਕਾਲੀ ਆਗੂਆਂ ਤੇ ਵਰਕਰਾਂ ਦੀ ਮੀਟਿੱਗ ਨੂੰ ਸੰਬੋਧਨ ਕਰਦਿਆਂ, ਪਟਿਆਲਾ ਤੋਂ ਅਕਾਲੀ ਉਮੀਦਵਾਰ ਐੱਨਕੇ ਸ਼ਰਮਾ ਦਾ ਕਹਿਣਾ ਸੀ ਕਿ ਇਸ ਵਾਰ ਉਨ੍ਹਾਂ ਨੂੰ ਸੰਸਦੀ ਸੀਟ ਦੇ ਹਰੇਕ ਖੇਤਰ ਵਿੱਚੋਂ ਇਸ ਕਦਰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਕਿ ਜਿਸ ਜ਼ਰੀਏ ਉਹ ਇਹ ਗੱਲ ਦਾਅਵੇ ਨਾਲ ਕਹਿ ਸਕਦੇ ਹਨ ਕਿ ਸਮੁੱਚੀ ਸੰਸਦੀ ਸੀਟ ਤਾਂ ਐਤਕੀ ਅਕਾਲੀ ਦਲ ਝੋਲੀ ਪਵੇਗੀ ਹੀ, ਬਲਕਿ ਐਤਕੀ ਤਾਂ 47 ਸਾਲਾਂ ਮਗਰੋਂ ਅਕਾਲੀ ਦਲ ਪਟਿਆਲਾ ਸ਼ਹਿਰ ਵਿੱਚੋਂ ਵੀ ਚੋਖੀਆਂ ਵੋਟਾਂ ਦੀ ਲੀਡ ਹਾਸਲ ਕਰੇਗੀ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਸੰਸਦੀ ਸੀਟ ਤੋਂ ਭਾਵੇਂ ਅਕਾਲੀ ਦਲ ਜਿੱਤਾਂ ਦਰਜ ਕਰਦਾ ਰਿਹਾ ਹੈ, ਪਰ ਹੁਣ ਤੱਕ ਦੇ ਇਤਿਹਾਸ ਵਿੱਚ ਕੇਵਲ ਇੱਕ ਵਾਰ 1977 ’ਚ ਹੀ ਅਕਾਲੀ ਦਲ ਦੀਆਂ ਪਟਿਆਲਾ ਸ਼ਹਿਰ ਵਿੱਚੋਂ ਵੋਟਾਂ ਵਧੀਆਂ ਸਨ, ਜਦੋਂ ਅਕਾਲੀ ਦਲ ਦੇ ਗੁਰਚਰਨ ਸਿੰਘ ਟੌਹੜਾ ਨੇ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਨੂੰ ਭਾਰੀ ਵੋਟਾਂ ਦੇ ਫਰਕ ਨਾਲ ਹਰਾ ਕੇ ਇੱਥੋਂ ਐੱਮਪੀ ਵਜੋਂ ਚੋਣ ਜਿੱਤੀ ਸੀ।
ਐੱਨਕੇ ਸ਼ਰਮਾ ਦਾ ਕਹਿਣਾ ਸੀ ਕਿ ਜਿਵੇਂ ਉਦੋਂ ਅਕਾਲੀ ਦਲ ਦਾ ਮੁਕਾਬਲਾ ਪਟਿਆਲਾ ਦੇ ਸ਼ਾਹੀ ਘਰਾਣੇ ਨਾਲ ਸੀ, ਉਵੇਂ ਹੀ ਐਤਕੀ ਵੀ ਅਕਾਲੀ ਦਲ ਸ਼ਾਹੀ ਘਰਾਣੇ ਦੀ ਪ੍ਰਨੀਤ ਕੌਰ ਨਾਲ ਹੀ ਇਹ ਲੜਾਈ ਲੜ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਸੰਸਦੀ ਸੀਟ ਦੇ ਸਾਰੇ ਅੱਠ ਹਲਕਿਆਂ ਵਿੱਚ ਪਾਈਆਂ ਅਨੇਕਾਂ ਫੇਰੀਆਂ ਦੌਰਾਨ ਹਰੇਕ ਹਲਕੇ ਵਿਚੋਂ ਹੀ ਲੋਕਾਂ ਨੇ ਭਰਵਾਂ ਪਿਆਰ ਅਤੇ ਸਤਿਕਾਰ ਦਿੱਤਾ ਹੈ। ਇਸੇ ਤਰ੍ਹਾਂ ਹੀ ਇਸ ਲੋਕ ਸਭਾ ਹਲਕੇ ਦੀ ਵਿਧਾਨ ਸਭਾ ਸੀਟ ’ਤੇ ਆਧਾਰਿਤ ਪਟਿਆਲਾ ਸ਼ਹਿਰ ਵਿਚੋਂ ਵੀ ਉਸ ਨੂੰ ਭਰਵਾਂ ਪਿਆਰ ਮਿਲ ਰਿਹਾ ਹੈ। ਇਸ ਤੋਂ ਉਸ ਨੂੰ ਯਕੀਨ ਹੈ ਕਿ ਐਤਕੀਂ ਪਟਿਆਲਾ ਦੇ ਲੋਕ 47 ਸਾਲ ਪੁਰਾਣਾ ਰਿਕਾਰਡ ਤੋੜਨਗੇ ਤੇ ਅੰਤਲੀ ਵਾਰ ਇੱਥੋਂ 1977 ਵਿਚ ਮਿਲੀ ਕਰੀਬ ਪੰਜ ਵੋਟਾਂ ਨਾਲੋਂ ਵੀ ਕਿਤੇ ਜ਼ਿਆਦਾ ਲੀਡ ਨਾਲ਼ ਜਿਤਾਉਣਗੇ। ਇਸ ਇਕੱਤਰਤਾ ’ਚ ਸਾਬਕਾ ਮੰਤਰੀ ਸੁਰਜੀਤ ਰੱਖੜਾ,ਹਲਕਾ ਇੰਚਾਰਜ ਅਮਰਿੰਦਰ ਬਜਾਜ, ਸਾਬਕਾ ਪ੍ਰਧਾਨ ਇੰਦਰਮੋਹਣ ਬਜਾਜ, ਸ਼ਹਿਰੀ ਪ੍ਰਧਾਨ ਅਮਿਤ ਰਾਠੀ ਸਮੇਤ ਕਈ ਹੋਰ ਆਗੂ ਵੀ ਮੌਜੂਦ ਸਨ।

Advertisement

Advertisement
Author Image

sukhwinder singh

View all posts

Advertisement
Advertisement
×