For the best experience, open
https://m.punjabitribuneonline.com
on your mobile browser.
Advertisement

ਅਕਾਲੀ ਦਲ ਨੇ ਬਿੱਟੂ ਨੂੰ ਜਨਤਕ ਤੌਰ ’ਤੇ ਮੁਆਫ਼ੀ ਮੰਗਣ ਲਈ ਕਿਹਾ

07:10 AM May 21, 2024 IST
ਅਕਾਲੀ ਦਲ ਨੇ ਬਿੱਟੂ ਨੂੰ ਜਨਤਕ ਤੌਰ ’ਤੇ ਮੁਆਫ਼ੀ ਮੰਗਣ ਲਈ ਕਿਹਾ
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬੁਲਾਰੇ ਹਰਜਿੰਦਰ ਸਿੰਘ ਬੌਬੀ ਗਰਚਾ।
Advertisement

ਗੁਰਿੰਦਰ ਸਿੰਘ
ਲੁਧਿਆਣਾ, 20 ਮਈ
ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਰਵਨੀਤ ਬਿੱਟੂ ਨਾਲ ਹੋਈ ਗੱਲਬਾਤ ਦੀ ਜਾਰੀ ਕੀਤੀ ਆਡੀਓ ਕਲਿੱਪ ਵਿੱਚ ਬਿੱਟੂ ਵੱਲੋਂ ਨਕਲੀ ਦਸਤਾਰ ਸਬੰਧੀ ਕੀਤੀ ਟਿੱਪਣੀ ਨੂੰ ਲੈ ਕੇ ਅਕਾਲੀ ਦਲ ਨੇ ਰਵਨੀਤ ਬਿੱਟੂ ਤੋਂ ਜਨਤਕ ਮੁਆਫ਼ੀ ਦੀ ਮੰਗ ਕੀਤੀ ਹੈ।
ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਬੁਲਾਰੇ ਹਰਜਿੰਦਰ ਸਿੰਘ ਬੌਬੀ ਗਰਚਾ ਨੇ ਕਿਹਾ ਹੈ ਕਿ ਟੋਪੀਆਂ ਪਾ ਕੇ ਦਿਨ ਦੀ ਸ਼ੁਰੂਆਤ ਕਰਨ ਵਾਲੇ ਬਿੱਟੂ ਤੇ ਵੜਿੰਗ ਦੋਵੇਂ ਨਕਲੀ ਸਰਦਾਰ ਹਨ। ਉਨ੍ਹਾਂ ਕਿਹਾ ਕਿ ਇਹ ਬਹੁਤ ਸ਼ਰਮ ਦੀ ਗੱਲ ਹੈ ਕਿ ਖ਼ੁਦ ਕੇਸ ਕਤਲ ਕਰਨ ਵਾਲੇ ਅੱਜ ਨਕਲੀ ਪੱਗ ਦੀ ਗੱਲ ਕਰਦੇ ਹਨ। ਬੋਬੀ ਗਰਚਾ ਨੇ ਕਿਹਾ ਕਿ ਸਿਮਰਜੀਤ ਸਿੰਘ ਬੈਂਸ ਵੱਲੋਂ ਬਿੱਟੂ ਨਾਲ ਗੱਲਬਾਤ ਦੀ ਆਡੀਓ ਕਲਿੱਪ ਨੂੰ ਜਨਤਕ ਕਰਨ ਤੇ ਬੈਂਸ ਦੀ ਫ਼ਿਤਰਤ ਬਾਰੇ ਵੀ ਇੱਕ ਵਾਰ ਫਿਰ ਤੋਂ ਸਾਫ਼ ਹੋ ਗਿਆ ਹੈ ਕਿ ਉਸ ਨੇ ਕਲਿੱਪ ਜਾਰੀ ਕਰਕੇ ਆਪਣੀ ਤੰਗ ਅਤੇ ਸੌੜੀ ਸੋਚ ਦਾ ਪ੍ਰਗਟਾਵਾ ਕੀਤਾ ਹੈ ਜਿਸ ਨਾਲ ਵਿਸ਼ਵਾਸ਼ਯੋਗਤਾ ਤੇ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਅਸਲ ਚਿਹਰਾ ਵੀ ਸੋਸ਼ਲ ਮੀਡੀਆ ’ਤੇ ਜਨਤਕ ਹੋ ਚੁੱਕਿਆ ਹੈ। ਅੰਮ੍ਰਿਤਾ ਵੜਿੰਗ ਅਤੇ ਅਸ਼ੋਕ ਪਰਾਸ਼ਰ ਪੱਪੀ ਦੀ ਮੀਡੀਆ ਨਾਲ ਗੱਲਬਾਤ ਦੌਰਾਨ ਦੋਹਾਂ ਆਗੂਆਂ ਪਿੱਛੇ ਇੱਕ ਹੀ ਲੋਕ ਖੜ੍ਹੇ ਹੋਏ ਹਨ। ਇਸ ਤੋਂ ਸਪੱਸ਼ਟ ਹੈ ਕਿ ਇਹ ਰਲਿਆ ਮਿਲਿਆ ਫਿਕਸ ਮੈਚ ਖੇਡ ਰਹੇ ਹਨ। ਇਸ ਮੌਕੇ ਆਰਪੀਐਸ ਧਾਲੀਵਾਲ, ਧਰਮ ਸਿੰਘ ਬਾਜਵਾ ਅਤੇ ਰਛਪਾਲ ਸਿੰਘ ਫ਼ੌਜੀ ਵੀ ਹਾਜ਼ਰ ਸਨ।

Advertisement

Advertisement
Author Image

Advertisement
Advertisement
×