For the best experience, open
https://m.punjabitribuneonline.com
on your mobile browser.
Advertisement

ਅਕਾਲੀ ਦਲ ਵੱਲੋਂ ਰਾਜਸੀ ਮਾਮਲਿਆਂ ਬਾਰੇ ਕਮੇਟੀ ਦਾ ਐਲਾਨ

08:44 AM Apr 06, 2024 IST
ਅਕਾਲੀ ਦਲ ਵੱਲੋਂ ਰਾਜਸੀ ਮਾਮਲਿਆਂ ਬਾਰੇ ਕਮੇਟੀ ਦਾ ਐਲਾਨ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 5 ਅਪਰੈਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਰਾਜਸੀ ਮਾਮਲਿਆਂ ਬਾਰੇ ਕਮੇਟੀ (ਪੀਏਸੀ) ਦਾ ਐਲਾਨ ਕੀਤਾ ਹੈ। ਇਸ ਕਮੇਟੀ ਵਿਚ ਕਰੀਬ ਡੇਢ ਸੌ ਨਵੇਂ ਮੈਂਬਰ ਸ਼ਾਮਲ ਕੀਤੇ ਗਏ ਹਨ ਅਤੇ ਇਸ ਕਮੇਟੀ ਜ਼ਰੀਏ ਪਾਰਟੀ ਨੇ ਸਭਨਾਂ ਹਲਕਿਆਂ ਦੇ ਸੀਨੀਅਰ ਆਗੂਆਂ ਨੂੰ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਅੱਜ ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਅਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਮੈਂਬਰਾਂ ਦੀ ਨਵੀਂ ਸੂਚੀ ਜਾਰੀ ਕੀਤੀ।
ਰਾਜਸੀ ਮਾਮਲਿਆਂ ਬਾਰੇ ਕਮੇਟੀ ਵਿਚ ਜਿਨ੍ਹਾਂ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਹੈ ਉਨ੍ਹਾਂ ਵਿਚ ਅੰਮ੍ਰਿਤਸਰ ਤੋਂ ਰੁਪਿੰਦਰ ਸਿੰਘ ਰੂਬੀ, ਜ਼ੋਰਾਵਰ ਸਿੰਘ, ਰਾਣਾ ਰਣਬੀਰ ਸਿੰਘ ਲੋਪੋਕੇ, ਸੁਰਜੀਤ ਸਿੰਘ ਭਿੱਟੇਵੱਡ, ਰਵਿੰਦਰਪਾਲ ਕੁੱਕੂ, ਰਾਜਬੀਰ ਸਿੰਘ ਉਦੋ ਨੰਗਲ, ਤਰਸੇਮ ਸਿੰਘ ਚੰਗਿਆੜਾ, ਮਲਕੀਅਤ ਸਿੰਘ, ਰਾਣਾ ਪਲਵਿੰਦਰ ਸਿੰਘ, ਇਕਬਾਲ ਸਿੰਘ, ਹਰਭਜਨ ਸਿੰਘ, ਪੂਰਨ ਸਿੰਘ ਮੱਤੇਵਾਲ, ਜਗੀਰ ਸਿੰਘ ਵਰਪਾਲ ਕਲਾਂ, ਹਰਦਲਬੀਰ ਸਿੰਘ ਸ਼ਾਹ ਖੈਰਾਬਾਦ, ਸੁੱਚਾ ਸਿੰਘ ਧਰਮੀ ਫੌਜੀ, ਰਜਿੰਦਰ ਸਿੰਘ ਅਤੇ ਸੁਖਵਿੰਦਰ ਸਿੰਘ, ਬਠਿੰਡਾ ਤੋਂ ਜਥੇਦਾਰ ਸਤਨਾਮ ਸਿੰਘ ਭਾਈਰੂਪਾ, ਗੁਰਮੀਤ ਸਿੰਘ ਸਲਾਬਤਪੁਰਾ, ਪ੍ਰੀਤਮ ਸਿੰਘ ਖਿਆਲੀਵਾਲਾ, ਹਰਗੋਬਿੰਦ ਸਿੰਘ ਲਹਿਰਾ ਖਾਨਾ, ਰਾਜਦੀਪ ਸਿੰਘ ਕਾਲਾ ਅਤੇ ਰਵਿੰਦਰ ਕੁਮਾਰ ਰਵੀ, ਦਲਜੀਤ ਸਿੰਘ ਬਰਾੜ, ਨਿਰਮਲ ਸਿੰਘ ਸੰਧੂ ਨੂੰ ਸ਼ਾਮਲ ਕੀਤਾ ਗਿਆ ਹੈ।
ਕਮੇਟੀ ਵਿਚ ਫਰੀਦਕੋਟ ਤੋਂ ਨਰਿੰਦਰ ਸਿੰਘ (ਨਿੰਦਾ), ਮੇਹਰ ਸਿੰਘ, ਪ੍ਰਤਾਪ ਸਿੰਘ ਨੰਗਲ, ਗੁਰਚੇਤ ਸਿੰਘ ਬਰਗਾੜੀ ਅਤੇ ਜਗਰੂਪ ਸਿੰਘ ਘਣੀਆ, ਫਤਹਿਗੜ੍ਹ ਸਾਹਿਬ ਤੋਂ ਡਾ. ਜਗਦੀਪ ਸਿੰਘ ਰਾਣਾ, ਹਰਭਜਨ ਸਿੰਘ ਚਨਾਰਥਲ ਅਤੇ ਇੰਦਰਜੀਤ ਸਿੰਘ ਸੰਧੂ, ਜ਼ਿਲ੍ਹਾ ਫਾਜ਼ਿਲਕਾ ਤੋਂ ਸਤਿੰਦਰ ਸਿੰਘ ਸਵੀ, ਗੁਰਜੰਟ ਸਿੰਘ ਬੱਬੀ ਖੋਸਾ, ਹਵਾ ਸਿੰਘ ਪੂਨੀਆ ਅਤੇ ਚੌਧਰੀ ਹਰੀਸ਼ ਨੰਬਰਦਾਰ ਜ਼ਿਲ੍ਹਾ ਫਿਰੋਜ਼ਪੁਰ ਤੋਂ ਚਮਕੌਰ ਸਿੰਘ ਖੋਸਾ ਨੂੰ ਸ਼ਾਮਲ ਕੀਤਾ ਗਿਆ ਹੈ। ਇਸੇ ਤਰ੍ਹਾਂ ਗੁਰਦਾਸਪੁਰ ਤੋਂ ਮਨਜੀਤ ਸਿੰਘ, ਮਹਿੰਦਰ ਸਿੰਘ, ਵਿਜੈ ਮਹਾਜਨ, ਦਲਬੀਰ ਸਿੰਘ ਭਟੋਆ, ਪ੍ਰੇਮ ਸਿੰਘ, ਕੁਲਵੰਤ ਸਿੰਘ ਕਾਹਨੂੰਵਾਨ, ਕੰਵਲਜੀਤ ਸਿੰਘ ਪਵਾਰ, ਹਰਭਜਨ ਸਿੰਘ ਤੂਰ, ਕੁਲਦੀਪ ਸਿੰਘ ਮੂੜ ਅਤੇ ਬਾਬਾ ਚੈਨ ਸਿੰਘ ਡੋਗਰ ਮਹੇਸ, ਜ਼ਿਲ੍ਹਾ ਹੁਸ਼ਿਆਰਪੁਰ ਤੋਂ ਸੌਦਾਗਰ ਸਿੰਘ ਚਨੌਰ, ਲਖਵਿੰਦਰ ਸਿੰਘ ਟਿੰਮੀ, ਅਨਿਲ ਠਾਕੁਰ ਮਾਨਸਰ, ਡਾ. ਜਸਵਿੰਦਰ ਸਿੰਘ, ਕਮਲਜੀਤ ਸਿੰਘ ਤੁੱਲੀ, ਗੁਰਮੇਲ ਸਿੰਘ ਸ਼ੀਕਰੀ, ਕੁਲਦੀਪ ਸਿੰਘ ਲਾਡੀ ਆਦਿ ਨੂੰ ਲਿਆ ਗਿਆ ਹੈ।

Advertisement

ਕਾਨੂੰਨੀ ਵਿੰਗ ਦੇ ਸਲਾਹਕਾਰ ਬੋਰਡ ਦਾ ਗਠਨ

ਪਾਰਟੀ ਵੱਲੋਂ ਸਲਾਹਕਾਰ ਬੋਰਡ ਵਿਚ ਹਰੀਸ਼ ਰਾਏ ਢਾਂਡਾ, ਪਰਉਪਕਾਰ ਸਿੰਘ ਘੁੰਮਣ, ਪਰਮਜੀਤ ਸਿੰਘ ਥਿਆੜਾ, ਪਰਮਜੀਤ ਸਿੰਘ ਬਰਾੜ, ਅਮਰਦੀਪ ਸਿੰਘ ਧਾਰਨੀ, ਭਗਵੰਤ ਸਿੰਘ ਸਿਆਲਕਾ, ਅਵਤਾਰ ਸਿੰਘ ਕਲੇਰ, ਕਰਮਪਾਲ ਸਿੰਘ ਗਿੱਲ, ਗੁਰਮੀਤ ਸਿੰਘ ਮਾਨ, ਸੂਰਜਪਾਲ ਸਿੰਘ, ਗੁਰਵਿੰਦਰ ਸਿੰਘ ਸਰਾਂ, ਗਗਨਦੀਪ ਸਿੰਘ ਖੰਡੇਬਾਦ, ਸਿਮਰਨ ਸਿੰਘ ਚੰਦੂਮਾਜਰਾ ਅਤੇ ਪਰਮਬੀਰ ਸਿੰਘ ਸਨੀ ਸ਼ਾਮਲ ਹਨ। ਐਡਵੋਕੇਟ ਜਸਪ੍ਰੀਤ ਸਿੰਘ ਬਰਾੜ ਨੂੰ ਲੀਗਲ ਵਿੰਗ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ, ਜਦੋਂਕਿ ਐਡਵੋਕੇਟ ਗੁਰਵੀਰ ਸਿੰਘ ਸਿੱਧੂ, ਪਰਮਪ੍ਰੀਤ ਸਿੰਘ ਪਾਲ, ਜਸਦੇਵ ਸਿੰਘ ਬਰਾੜ, ਅਮਨਦੀਪ ਸਿੰਘ ਸੰਧੂ ਅਤੇ ਰਵਿੰਦਰ ਸਿੰਘ ਸਾਂਪਲਾ ਨੂੰ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

Advertisement
Author Image

sukhwinder singh

View all posts

Advertisement
Advertisement
×