ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਕਾਲੀ ਦਲ ਤੇ ਸੀਪੀਐੱਮ ਨੇ ਕਪੂਰੀ ਮੋਰਚੇ ਤੱਕ ਇਕੱਠਿਆਂ ਚੋਣ ਲੜੀ

08:54 AM May 20, 2024 IST

ਗੁਰਨਾਮ ਸਿੰਘ ਅਕੀਦਾ
ਪਟਿਆਲਾ, 19 ਮਈ
ਸੰਨ 1997 ਤੋਂ ਬਾਅਦ ਪੰਜਾਬ ਵਿੱਚ ਖੱਬੇ ਪੱਖੀ ਲਹਿਰ ਦੇ ਲਾਲ ਝੰਡੇ ਲੋਪ ਹੋਣੇ ਸ਼ੁਰੂ ਹੋ ਗਏ। ਬੇਸ਼ੱਕ ਹਰਕ੍ਰਿਸ਼ਨ ਸਿੰਘ ਸੁਰਜੀਤ ਦੇ ਹੁੰਦਿਆਂ ਇਸ ਲਹਿਰ ਦੀ ਦਿੱਲੀ ਵਿੱਚ ਪੂਰੀ ਗੂੰਜ ਰਹੀ ਪਰ ਪੰਜਾਬ ਵਿੱਚ ਇਹ ਖ਼ਾਮੋਸ਼ ਹੁੰਦੀ ਗਈ। ਪ੍ਰਾਪਤ ਵੇਰਵਿਆਂ ਅਨੁਸਾਰ 1980ਵਿਆਂ ਤੱਕ ਸੀਪੀਐੱਮ ਅਕਾਲੀ ਦਲ ਨਾਲ ਵੀ ਹਮ ਖ਼ਿਆਲੀ ਰਹੀ ਹੈ ਜਦੋਂ ਕਿ ਸੀਪੀਆਈ ਕਾਂਗਰਸ ਨਾਲ ਸਮਝੌਤਾ ਕਰਕੇ ਚੋਣਾਂ ਲੜਦੀ ਰਹੀ, ਜਿਵੇਂ ਕਿ 1980 ਵਿੱਚ ਰਾਜਪੁਰਾ ਤੋਂ ਪ੍ਰੋ. ਬਲਵੰਤ ਸਿੰਘ, ਚੰਦ ਸਿੰਘ ਚੋਪੜਾ, ਸਰਬਣ ਸਿੰਘ ਚੀਮਾ, ਹਰਬੰਸ ਬੀਕਾ, ਦਰਸ਼ਨ ਸਿੰਘ ਝਬਾਲ ਸਮੇਤ ਸੀਪੀਐੱਮ ਦੇ 8 ਵਿਧਾਇਕ ਰਹੇ। 1992 ਵਿੱਚ ਅਕਾਲੀਆਂ ਦੇ ਬਾਈਕਾਟ ਸਮੇਂ ਤਰਸੇਮ ਯੋਧਾ ਵਿਧਾਇਕ ਬਣਿਆ। ਚੋਣ ਇਤਿਹਾਸ ਇਹ ਵੀ ਕਹਿੰਦਾ ਹੈ ਕਿ 1977 ਵਿੱਚ ਫਿਲੌਰ ਤੋਂ ਸੀਪੀਐੱਮ ਦਾ ਮਾਸਟਰ ਭਗਤ ਰਾਮ ਸੰਸਦ ਮੈਂਬਰ ਬਣਿਆ ਸੀ। 2004 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਤੇ ਖੱਬੇ ਪੱਖੀਆਂ ਨੇ ਮਿਲ ਕੇ ਚੋਣਾਂ ਲੜੀਆਂ ਸਨ। ਇਸੇ ਸਾਲ ਬਠਿੰਡਾ ਲੋਕ ਸਭਾ ਸੀਟ ਤੋਂ ਅਕਾਲੀ-ਭਾਜਪਾ ਗੱਠਜੋੜ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਕਾਂਗਰਸ-ਸੀਪੀਆਈ ਦੇ ਸਾਂਝੇ ਉਮੀਦਵਾਰ ਕੁਸ਼ਲ ਭੋਰਾ ਨੂੰ ਹਰਾਇਆ ਸੀ। ਇਸ ਤੋਂ ਬਾਅਦ ਦੋਵਾਂ ਪਾਰਟੀਆਂ ਦਾ ਗੱਠਜੋੜ ਟੁੱਟ ਗਿਆ। ਪੰਜਾਬ ਵਿੱਚ ਕਾਂਗਰਸ ਅਤੇ ਸੀਪੀਆਈ ਦੇ ਗੱਠਜੋੜ ਦਾ ਕਾਰਨ ਸੀਪੀਆਈ ਦੇ ਵੱਡੇ ਆਗੂ ਹਰਕਿਸ਼ਨ ਸਿੰਘ ਸੁਰਜੀਤ ਸਨ ਜੋ ਪੰਜਾਬ ਨਾਲ ਸਬੰਧਤ ਸਨ। ਕਾਮਰੇਡ ਸੁਰਜੀਤ 1992 ਤੋਂ 2005 ਤੱਕ ਸੀਪੀਆਈ ਦੇ ਜਨਰਲ ਸਕੱਤਰ ਰਹੇ। 2004 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿਗੜਨ ਲੱਗੀ ਅਤੇ 2008 ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਹਾਲਾਂਕਿ 2007 ਵਿੱਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਕਾਂਗਰਸ ਨੇ ਸੂਬੇ ਵਿੱਚ ਇਕੱਲਿਆਂ ਹੀ ਚੋਣਾਂ ਲੜਨੀਆਂ ਸ਼ੁਰੂ ਕਰ ਦਿੱਤੀਆਂ ਸਨ। ਉਂਜ 2004 ਵਿੱਚ ਖੱਬੇ ਪੱਖੀਆਂ ਦੀਆਂ ਭਾਰਤ ਵਿੱਚ 63 ਲੋਕ ਸਭਾ ਸੀਟਾਂ ਆਈਆਂ ਸਨ ਉਸ ਵੇਲੇ ਸ਼ਰਤਾਂ ਦੇ ਆਧਾਰ ’ਤੇ ਕਾਂਗਰਸ ਸਰਕਾਰ ਨੂੰ ਸਮਰਥਨ ਦਿੱਤਾ ਸੀ। ਸੀਪੀਐੱਮ ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਉਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਸਮਝੌਤਾ ਹੁੰਦਾ ਸੀ ਤੇ ਕਪੂਰੀ ਦਾ ਮੋਰਚਾ ਲਾਉਣ ਵਿੱਚ ਵੀ ਸੀਪੀਐੱਮ ਦੀ ਵੱਡੀ ਭੂਮਿਕਾ ਰਹੀ। ਸੀਪੀਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਨੇ ਕਿਹਾ‌ ਕਿ ਕਾਂਗਰਸ ਨਾਲ ਸਮਝੌਤਾ ਰਿਹਾ ਹੈ ਪਰ ਫਿਰ ਵੀ ਉਨ੍ਹਾਂ ਖੱਬੇ ਪੱਖੀ ਵਿਚਾਰਧਾਰਾ ਨੂੰ ਨਹੀਂ ਤਿਆਗਿਆ।

Advertisement

Advertisement