ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਤੀਜਿਆਂ ਮਗਰੋਂ ਅਕਾਲੀ ਦਲ ਅਤੇ ਭਾਜਪਾ ਗਲ ਲੱਗ ਕੇ ਰੋਣਗੇ: ਧਾਲੀਵਾਲ

10:38 AM May 27, 2024 IST
ਪਿੰਡ ਤਲਵੰਡੀ ਵਿੱਚ ਚੋਣ ਰੈਲੀ ਦੌਰਾਨ ਕੁਲਦੀਪ ਧਾਲੀਵਾਲ।

ਰਾਜਨ ਮਾਨ
ਮਜੀਠਾ, 26 ਮਈ
ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਆਪਣੀਆਂ ਜ਼ਮਾਨਤਾਂ ਜ਼ਬਤ ਹੋਣ ਤੋਂ ਬਚਣ ਦੀ ਲੜਾਈ ਲੜ ਰਹੀਆਂ ਹਨ।
ਅੱਜ ਪਿੰਡ ਸੰਗਤਪੁਰਾ ਅਤੇ ਤਲਵੰਡੀ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਧਾਲੀਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਤਾਂ ਜੀਜੇ ਸਾਲੇ ਦੀ ਲੜਾਈ ਹੀ ਭਾਰੂ ਹੋ ਗਈ ਹੈ। ਅੱਜ ਇੱਕ ਆਪਣੇ ਜੀਜੇ ਨੂੰ ਪਾਰਟੀ ਵਿੱਚੋਂ ਕੱਢ ਰਿਹਾ ਹੈ ਅਤੇ ਕੱਲ੍ਹ ਨੂੰ ਕਿਤੇ ਕੋਈ ਦੂਜਾ ਨਾ ਆਪਣੇ ਜੀਜੇ ਨੂੰ ਕੱਢ ਦੇਵੇ। ਉਨ੍ਹਾਂ ਇੱਕ ਨਵੀਂ ਕਿਕਲੀ ਸੁਣਾਉਂਦਿਆਂ ਕਿਹਾ- ‘ਕਿਕਲੀ ਕਲੀਰ ਦੀ, ਸਾਲਾ ਕੱਢੇ ਜੀਜੇ ਨੂੰ ਗੱਲ ਸੁਣ ਘਰਵਾਲੀ ਦੇ ਵੀਰ ਦੀ’। ਉਨ੍ਹਾਂ ਕਿਹਾ ਕਿ ਅਕਾਲੀ ਦਲ ਹੁਣ ਖਾਲੀ ਦਲ ਬਣ ਕੇ ਰਹਿ ਗਿਆ ਹੈ। ਲੋਕਾਂ ਦਾ ਇਨ੍ਹਾਂ ਤੋਂ ਮੁਕੰਮਲ ਵਿਸ਼ਵਾਸ ਉੱਠ ਚੁੱਕਾ ਹੈ। ਉਨ੍ਹਆਂ ਕਿਹਾ ਹੁਣ ਚਾਰ ਜੂਨ ਨੂੰ ਅਕਾਲੀ ਦਲ ਤੇ ਭਾਜਪਾ ਇੱਕ ਦੂਜੇ ਦੇ ਗਲ ਲੱਗ ਕੇ ਰੋਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸੱਚੇ ਅਤੇ ਝੂਠੇ ਦੀ ਪਰਖ ਹੋ ਗਈ ਹੈ ਅਤੇ ਲੋਕ ਜਾਣ ਚੁੱਕੇ ਹਨ ਕਿ ਕਿਹੜਾ ਪੰਜਾਬ ਦੇ ਹਿੱਤਾਂ ਲਈ ਲੜਦਾ ਹੈ ਅਤੇ ਕਿਹੜਾ ਆਪਣੇ ਪਰਿਵਾਰ ਦੇ ਹਿੱਤਾਂ ਲਈ ਲੜਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦਾ ਤਾਂ ਲੋਕਾਂ ਨੇ ਠੂਠਾ ਮਾਂਜ ਦਿੱਤਾ ਹੈ ਅਤੇ ਇਹ ਹੁਣ ਖਾਲੀ ਠੂਠਾ ਲਈ ਗਲੀ-ਗਲੀ ਘੁੰਮ ਰਹੇ ਹਨ। ਉਨ੍ਹਾਂ ਕਿਹਾ ਪ੍ਰਧਾਨ ਮੰਤਰੀ ਤੇ ਹੋਰ ਮੰਤਰੀ ਪੰਜਾਬ ਵਿੱਚੋਂ ਬਦਰੰਗ ਵਾਪਸ ਜਾ ਰਹੇ ਹਨ। ਇੱਕ ਪਾਰਟੀ ਸੰਵਿਧਾਨ ਦੀ ਦੋਖੀ ਅਤੇ ਇੱਕ ਗੁਰੂ ਦੀ ਦੋਖੀ ਹੈ।

Advertisement

Advertisement
Advertisement