For the best experience, open
https://m.punjabitribuneonline.com
on your mobile browser.
Advertisement

ਵੋਟਰ ਲੱਭਣ ਲਈ ਅਕਾਲੀ ਦਲ ਨੂੰ ਖੂੰਡੇ ਨਾਲ ਐਨਕਾਂ ਦੀ ਵੀ ਲੋੜ: ਹਰਪਾਲਪੁਰ

10:22 AM Apr 05, 2024 IST
ਵੋਟਰ ਲੱਭਣ ਲਈ ਅਕਾਲੀ ਦਲ ਨੂੰ ਖੂੰਡੇ ਨਾਲ ਐਨਕਾਂ ਦੀ ਵੀ ਲੋੜ  ਹਰਪਾਲਪੁਰ
Advertisement

ਖੇਤਰੀ ਪ੍ਰਤੀਨਿਧ
ਪਟਿਆਲਾ, 4 ਅਪਰੈਲ
ਸਨੌਰ ਤੇ ਘਨੌਰ ਹਲਕਿਆਂ ’ਚ ਬੀਤੇ ਦਿਨੀਂ ਅਕਾਲੀ ਦਲ ਦੀ ‘ਪੰਜਾਬ ਬਚਾਓ’ ਯਾਤਰਾ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਹੱਥ ਵਿੱਚ ਖੂੰਡਾ ਫੜਨ ਦੀ ਹਰਵਿੰਦਰ ਸਿੰਘ ਹਰਪਾਲਪੁਰ ਨੇ ਨਿਖੇਧੀ ਕੀਤੀ ਹੈ। ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਹੀ ਪੰਜਾਬ ਖਾਦੀ ਗ੍ਰਾਮ ਉਦਯੋਗ ਬੋਰਡ ਦੇ ਸਾਬਕਾ ਚੇਅਰਮੈਨ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਦੇ ਭਾਣਜੇ ਹਰਵਿੰਦਰ ਹਰਪਾਲਪੁਰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਹਨ। ਸ੍ਰੀ ਹਰਪਾਲਪੁਰ ਨੇ ਕਿਹਾ ਕਿ ਪੰਜਾਬ ਦਾ ਨੌਜਵਾਨ ਅਕਾਲੀ ਦਲ ਦਾ ਖਹਿੜਾ ਛੱਡ ਚੁੱਕਿਆ ਹੈ। ਇਸ ਕਰਕੇ ਅਕਾਲੀ ਦਲ ’ਚ ਹੁਣ ‘ਬੁੱਢੀ ਅਤੇ ਖੁੰਢੀ’ ਲੀਡਰਸ਼ਿਪ ਹੀ ਰਹਿ ਗਈ ਹੈ, ਜਿਸ ਨੂੰ ਖੂੰਡਾ ਤੁਰਨ ਦੇ ਕੰਮ ਆਵੇਗਾ ਅਤੇ ਉਨ੍ਹਾਂ ਨੂੰ ਐਨਕਾਂ ਦੀ ਵੀ ਸਖ਼ਤ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਇਹ ਦੋਵੇਂ ਵਸਤਾਂ ਜਿਥੇ ਬੁਢਾਪੇ ’ਚ ਇਨ੍ਹਾਂ ਦੇ ਤੁਰਨ ਦੇ ਕੰਮ ਆਉਣਗੀਆਂ, ਉਥੇ ਹੀ ਐਨਕਾਂ ਵੋਟਰ ਲੱਭਣ ਦੇ ਕੰਮ ਵੀ ਆਉਣਗੀਆਂ। ਉਨ੍ਹਾਂ ਕਿਹਾ ਕਿ ਹੁਣ ਅਕਾਲੀ ਦਲ ਕੋਲ ਨੌਜਵਾਨਾਂ ਵਾਂਗ ਵੋਟਰ ਵੀ ਨਹੀਂ ਰਹੇ।
ਹਰਪਾਲਪੁਰ ਨੇ ਕਿਹਾ ਕਿ ਕਦੇ ਪੰਜਾਬ ਦੀ ਵਾਰਸ ਅਖਵਾਉਣ ਵਾਲੀ ਪਾਰਟੀ ਦੀ ਅੱਜ ਬੇਹੱਦ ਮਾੜੀ ਦਸ਼ਾ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਇਕੋ ਇਕ ਪਾਰਟੀ ਭਾਜਪਾ ਹੈ, ਜੋ ਪਰਿਵਾਰਵਾਦ ਤੋਂ ਉੱਪਰ ਉਠ ਕੇ ਵਰਕਰ ਨੂੰ ਨਵਾਜਦੀ ਹੈ ਤੇ ਭਾਜਪਾ ਵਿੱਚ ਪੁੱਤਰ ਮੋਹ ਨੂੰ ਕੋਈ ਥਾਂ ਨਹੀਂ ਹੈ।

Advertisement

Advertisement
Author Image

sukhwinder singh

View all posts

Advertisement
Advertisement
×