ਬੀਬੀ ਹਰਸਿਮਰਤ ਬਾਦਲ ਦੇ ਜਨਮ ਦਨਿ ਮੌਕੇ ਅਕਾਲੀ ਕੌਂਸਲਰ ਨੇ ਬੂਟੇ ਲਗਾਏ
08:45 AM Jul 26, 2020 IST
ਪੱਤਰ ਪ੍ਰੇਰਕ
ਚੰਡੀਗੜ੍ਹ, 25 ਜੁਲਾਈ
Advertisement
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਜਨਮ ਦਨਿ ਮੌਕੇ ਅੱਜ ਮਲੋਆ ਕਲੋਨੀ ਵਿੱਚ ਸ਼੍ਰੋਮਣੀ ਅਕਾਲੀ ਦੇ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਅਤੇ ਨਿਗਮ ਦੇ ਕੌਂਸਲਰ ਹਰਦੀਪ ਸਿੰਘ ਬੁਟਰੇਲਾ ਦੀ ਪ੍ਰਧਾਨਗੀ ਹੇਠ ਬੂਟੇ ਲਗਾਏ ਗਏ। ਇਸ ਦੌਰਾਨ ਨਿੰਮ, ਅੰਬ, ਜਾਮੁਨ, ਅਰਜੁਨ, ਅਮਲਤਾਸ, ਗੁਲਮੋਹਰ, ਆਮਲਾ ਵੱਖ-ਵੱਖ ਕਿਸਮਾਂ ਦੇ 101 ਦੇ ਲਗਭਗ ਮੈਡੀਕੇਟਿਡ ਅਤੇ ਫਲਦਾਰ ਬੂਟੇ ਲਗਾਏ ਗਏ ਅਤੇ ਉਨ੍ਹਾਂ ਦੀ ਬਿਹਤਰੀਨ ਸਿਹਤ ਅਤੇ ਲੰਬੀ ਉਮਰ ਦੀ ਅਰਦਾਸ ਕੀਤੀ ਗਈ। ਇਸ ਮੌਕੇ ਮਨਪ੍ਰੀਤ ਸਿੰਘ, ਅਰਜੁਨ, ਗੁਰਦੀਪ ਸਿੰਘ, ਹਰਵਿੰਦਰ ਸਿੰਘ, ਜਸਵੀਰ ਸਿੰਘ, ਦਵੇਦਰ ਸਿੰਘ, ਰਾਜੇਸ਼ ਕੁਮਾਰ, ਸੁਨੀਲ ਕੁਮਾਰ , ਜਗਜੀਤ ਸਿੰਘ, ਦਲਦੀਪ ਸਿੰਘ, ਸ਼ਿਆਮ, ਪੱਪੂ ਰਾਮ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ ਅਤੇ ਆਪਣਾ ਵਡਮੁੱਲਾ ਯੋਗਦਾਨ ਪਾਇਆ।
Advertisement
Advertisement