ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਿਸਾਨਾਂ ਦੇ ਏਕੇ ਨੇ ਅਧਿਕਾਰੀ ਕੀਤੇ ਪੈਸੇ ਦੇਣ ਲਈ ਮਜਬੂਰ

07:33 AM Aug 06, 2024 IST
ਮਾਨਸਾ ਵਿੱਚ ਪ੍ਰਾਈਵੇਟ ਬੈਂਕ ਅੱਗੇ ਧਰਨਾ ਦਿੰਦੇ ਹੋਏ ਕਿਸਾਨ। -ਫੋਟੋ:ਸੁਰੇਸ਼

ਜੋਗਿੰਦਰ ਸਿੰਘ ਮਾਨ
ਮਾਨਸਾ, 5 ਅਗਸਤ
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਪ੍ਰਾਈਵੇਟ ਬੈਂਕ ਅੱਗੇ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ ਗਈ। ਜਥੇਬੰਦੀ ਨੇ ਦੋਸ਼ ਲਾਇਆ ਕਿ ਬੈਂਕ ਵੱਲੋਂ ਕਿਸਾਨ ਤੋਂ ਭਰਵਾਏ ਪੈਸੇ ਪੂਰੇ ਨਹੀਂ ਮੋੜੇ ਗਏ। ਕਿਸਾਨ ਆਗੂ ਭਾਨ ਸਿੰਘ ਬਰਨਾਲਾ ਤੇ ਜਗਰਾਜ ਸਿੰਘ ਮਾਨਸਾ ਨੇ ਕਿਹਾ ਕਿ ਧਰਨਾ ਲੱਗਦਿਆਂ ਹੀ ਬੈਂਕ ਅਧਿਕਾਰੀਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਤਾਂ ਉਨ੍ਹਾਂ ਤੁਰੰਤ ਬੈਂਕ ਦੇ ਹੈੱਡ ਆਫਿਸ ਉੱਚ ਅਧਿਕਾਰੀਆਂ ਨਾਲ ਸੰਪਰਕ ਕੀਤਾ ਅਤੇ ਕਿਸਾਨ ਦੇ ਪੈਸੇ ਵਾਪਸ ਕਰਵਾਉਣ ਦੀ ਅਪਰੂਵਲ ਦੇਰ ਸ਼ਾਮ ਤੱਕ ਲੈ ਲਈ ਗਈ। ਉਨ੍ਹਾਂ ਦੱਸਿਆ ਕਿ ਕਿਸਾਨ ਨੂੰ ਉਸ ਦੇ ਬਾਕੀ ਰਹਿੰਦੇ 11 ਹਜ਼ਾਰ ਰੁਪਏ ਵਾਪਸ ਕਰ ਦਿੱਤੇ ਗਏ,ਜਿਸ ਮਗਰੋਂ ਜਥੇਬੰਦੀ ਵੱਲੋਂ ਧਰਨਾ ਚੁੱਕ ਲਿਆ ਗਿਆ। ਜਥੇਬੰਦੀ ਦੇ ਮਾਨਸਾ ਬਲਾਕ ਪ੍ਰਧਾਨ ਜਗਸੀਰ ਸਿੰਘ ਜਵਾਹਰਕੇ ਨੇ ਦੱਸਿਆ ਕਿ ਪਿੰਡ ਦਲੇਲ ਸਿੰਘ ਵਾਲਾ ਦੇ ਕਿਸਾਨ ਵੱਲੋਂ ਪ੍ਰਾਈਵੇਟ ਬੈਂਕ ਤੋਂ ਪੰਜ ਸਾਲ ਪਹਿਲਾਂ 7 ਲੱਖ ਰੁਪਏ ਦੀ ਲਿਮਟ ਬਣਾਈ ਗਈ ਸੀ, ਜੋ ਹੁਣ ਵਿਆਜ ਸਮੇਤ ਭਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਲਿਮਟ ਬਣਾਉਣ ਸਮੇਂ ਬੈਂਕ ਵੱਲੋਂ ਸਬੰਧਤ ਕਿਸਾਨ ਦਾ ਬੀਮਾ ਕੀਤਾ ਗਿਆ ਸੀ, ਜਿਸ ਦੀ ਰਕਮ 20 ਹਜ਼ਾਰ ਰੁਪਏ ਸਾਲਾਨਾ ਦੇ ਹਿਸਾਬ ਨਾਲ ਤਿੰਨ ਸਾਲ ਵਿੱਚ 60 ਹਜ਼ਾਰ ਰੁਪਏ ਕਿਸਾਨ ਵੱਲੋਂ ਬੈਂਕ ਨੂੰ ਅਦਾ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਹੁਣ ਲਿਮਟ ਬੰਦ ਕਰਵਾਉਣ ਸਮੇਂ ਕਿਸਾਨ ਨੂੰ 49 ਹਜ਼ਾਰ ਰੁਪਏ ਬੈਂਕ ਵੱਲੋਂ ਵਾਪਸ ਕੀਤੇ ਗਏ ਹਨ। ਬੈਂਕ ਵੱਲੋਂ ਮੂਲ ਦੀ ਰਕਮ ਵਿੱਚੋਂ 11 ਹਜ਼ਾਰ ਰੁਪਏ ਘੱਟ ਵਾਪਸ ਕੀਤੇ ਗਏ। ਪਿਛਲੇ 2 ਮਹੀਨਿਆਂ ਤੋਂ ਗੇੜੇ ਮਾਰਨ ਕਾਰਨ ਕੰਮ ਨਾ ਹੋਣ ’ਤੇ ਜਥੇਬੰਦੀ ਵੱਲੋਂ ਧਰਨਾ ਲਾਉਣਾ ਪਿਆ।

Advertisement

ਪੈਸੇ ਦੀ ਵਸੂਲੀ ਤੱਕ ਬੈਂਕ ਦਾ ਘਿਰਾਓ ਜਾਰੀ ਰੱਖਣ ਦਾ ਐਲਾਨ

ਮਾਨਸਾ (ਪੱਤਰ ਪ੍ਰੇਰਕ):ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵੱਲੋਂ ਸਾਬਕਾ ਫੌਜੀ ਨਾਲ ਪ੍ਰਾਈਵੇਟ ਬੈਂਕ ਨੇ ਐਫ.ਡੀ ’ਤੇ ਵੱਧ ਵਿਆਜ ਦੇਣ ਦਾ ਝਾਂਸਾ ਦੇ ਕੇ ਕਰੀਬ 15 ਲੱਖ ਰੁਪਏ ਦੀ ਮਾਰੀ ਠੱਗੀ ਦੇ ਖ਼ਿਲਾਫ਼ ਘਿਰਾਓ 14ਵੇਂ ਦਿਨ ਵੀ ਜਾਰੀ ਰਿਹਾ। ਜਥੇਬੰਦਕ ਆਗੂਆਂ ਨੇ ਮੰਚ ਤੋਂ ਐਲਾਨ ਕੀਤਾ ਕਿ ਜਿੰਨਾ ਚਿਰ ਤੱਕ ਪੈਸੇ ਦੀ ਵਸੂਲੀ ਨਹੀਂ ਹੁੰਦੀ, ਉਨਾਂ ਚਿਰ ਤੱਕ ਬੈਂਕ ਦਾ ਘਿਰਾਓ ਜਾਰੀ ਰਹੇਗਾ। ਜਥੇਬੰਦੀ ਦੇ ਆਗੂ ਦਰਸ਼ਨ ਸਿੰਘ ਨੇ ਬੈਂਕ ਅਧਿਕਾਰੀਆਂ ਉੱਤੇ ਵਾਅਦਾਖਿਲਾਫ਼ੀ ਦਾ ਦੋਸ਼ ਲਾਇਆ।

Advertisement
Advertisement
Advertisement