ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਜੀਤ ਪਵਾਰ ਤੇ ਹੋਰਨਾਂ ਆਗੂਆਂ ਵੱਲੋਂ ਸ਼ਰਦ ਪਵਾਰ ਨਾਲ ਮੁਲਾਕਾਤ

08:55 AM Jul 17, 2023 IST
ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਤੇ ਉਨ੍ਹਾਂ ਦੇ ਖੇਮੇ ਨਾਲ ਸਬੰਧਤ ਆਗੂ ਪ੍ਰਫੁਲ ਪਟੇਲ ਤੇ ਛਗਨ ਭੁਜਬਲ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਿਦੰਦੇ ਹੋਏ। -ਫੋਟੋ: ਪੀਟੀਆਈ

ਮੁੰਬਈ, 16 ਜੁਲਾਈ
ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਆਗੂ ਤੇ ਮਹਾਰਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਤੇ ਉਨ੍ਹਾਂ ਦੇ ਖੇਮੇ ਨਾਲ ਸਬੰਧਤ ਕੁਝ ਮੰਤਰੀਆਂ ਵੱਲੋਂ ਅੱਜ ਐੱਨਸੀਪੀ ਦੇ ਪ੍ਰਧਾਨ ਸ਼ਰਦ ਪਵਾਰ ਨਾਲ ਮੁਲਾਕਾਤ ਕੀਤੀ ਗਈ ਤੇ ਪਾਰਟੀ ਨੂੰ ਇਕਜੁੱਟ ਰੱਖਣ ਲਈ ਬੇਨਤੀ ਕੀਤੀ ਗਈ। ਇਹ ਜਾਣਕਾਰੀ ਅਜੀਤ ਪਵਾਰ ਖੇਮੇ ਦੇ ਆਗੂ ਪ੍ਰਫੁਲ ਪਟੇਲ ਨੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸ਼ਰਦ ਪਵਾਰ ਨੇ ਅਜੀਤ ਪਵਾਰ ਤੇ ਹੋਰਨਾਂ ਆਗੂਆਂ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਿਆ ਪਰ ਕੋਈ ਪ੍ਰਤੀਕਰਮ ਨਹੀਂ ਦਿੱਤਾ।
ਕਾਬਿਲੇਗੌਰ ਹੈ ਕਿ ਅਜੀਤ ਪਵਾਰ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਅਤੇ ਆਪਣੇ ਚਾਚੇ ਸ਼ਰਦ ਪਵਾਰ ਖ਼ਿਲਾਫ਼ ਵਿਦਰੋਹ ਕਰਦਿਆਂ 2 ਜੁਲਾਈ ਨੂੰ ਸੂਬੇ ਦੀ ਸ਼ਿਵ ਸੈਨਾ-ਭਾਜਪਾ ਸਰਕਾਰ ’ਚ ਸ਼ਮੂਲੀਅਤ ਕਰ ਲਈ ਸੀ। ਇਸ ਵਿਦਰੋਹ ਮਗਰੋਂ ਦੋਹਾਂ ਧਿਰਾਂ ਵਿਚਾਲੇ ਇਹ ਪਹਿਲੀ ਮੀਟਿੰਗ ਹੈ। ਸ਼ਰਦ ਪਵਾਰ ਨਾਲ ਮੁਲਾਕਾਤ ਕਰਨ ਵਾਲਿਆਂ ’ਚ ਅਜੀਤ ਪਵਾਰ ਤੋਂ ਇਲਾਵਾ ਮੰਤਰੀ ਹਸਨ ਮੁਸ਼ਰਿਫ, ਛਗਨ ਭੁਜਬਲ, ਆਦਿਤੀ ਤਤਕਰੇ ਤੇ ਦਲੀਪ ਵਾਲਸੇ ਪਾਟਿਲ ਆਦਿ ਸ਼ਾਮਲ ਸਨ। ਇਹ ਅਚਨਚੇਤ ਮੀਟਿੰਗ ਦੱਖਣੀ ਮੁੰਬਈ ਦੇ ਵਾਈ. ਬੀ. ਚਵਾਨ ਸੈਂਟਰ ਵਿਚ ਹੋਈ। ਸੂਤਰਾਂ ਅਨੁਸਾਰ ਮੀਟਿੰਗ ਵਿੱਚ ਸ਼ਰਦ ਪਵਾਰ ਖੇਮੇ ਦੇ ਐੱਨਸੀਪੀ ਸੂਬਾਈ ਪ੍ਰਧਾਨ ਜੈਯੰਤ ਪਾਟਿਲ ਤੇ ਚੀਫ ਵਿੱਪ ਜਤਿੰਦਰ ਅਵਾੜ ਵੀ ਚਵਾਨ ਸੈਂਟਰ ਪੁੱਜੇ। ਮੀਟਿੰਗ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਐੱਨਸੀਪੀ ਦੇ ਰਾਜ ਸਭਾ ਮੈਂਬਰ ਪ੍ਰਫੁਲ ਪਟੇਲ ਨੇ ਕਿਹਾ ਕਿ ਸ਼ਰਦ ਪਵਾਰ ਸਾਡੇ ਲਈ ਦੇਵਤਾ ਸਮਾਨ ਹਨ ਤੇ ਉਹ ਆਸ਼ੀਰਵਾਦ ਲੈਣ ਲਈ ਉਨ੍ਹਾਂ ਨੂੰ ਮਿਲੇ ਸਨ। ਉਨ੍ਹਾਂ ਕਿਹਾ, ‘ਅਸੀ ਸ਼ਰਦ ਪਵਾਰ ਨੂੰ ਅਪੀਲ ਕੀਤੀ ਕਿ ਐੱਨਸੀਪੀ ਨੂੰ ਇਕਜੁੱਟ ਰੱਖਿਆ ਜਾਵੇ। -ਪੀਟੀਆਈ

Advertisement

Advertisement
Tags :
ਅਜੀਤਆਗੂਆਂਸ਼ਰਦਹੋਰਨਾਂਪਵਾਰਮੁਲਾਕਾਤਵੱਲੋਂ
Advertisement