ਸੁਰੱਖਿਆ ਕਾਨਫਰੰਸ ’ਚ ਹਿੱਸਾ ਲੈਣ ਸ੍ਰੀਲੰਕਾ ਪੁੱਜੇ ਅਜੀਤ ਡੋਵਾਲ
07:15 AM Aug 30, 2024 IST
ਕੋਲੰਬੋ, 29 ਅਗਸਤ
ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਕੋਲੰਬੋ ਸੁਰੱਖਿਆ ਕਾਨਫਰੰਸ ’ਚ ਹਿੱਸਾ ਲੈਣ ਲਈ ਅੱਜ ਇੱਥੇ ਪਹੁੰਚ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਭਾਰਤੀ ਕੌਮੀ ਸੁਰੱਖਿਆ ਸਲਾਹਕਾਰ ਇਥੇ ਸ੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਨਾਲ ਮੁਲਾਕਾਤ ਵੀ ਕਰਨਗੇ। ਇਸ ਕਾਨਫਰੰਸ ’ਚ ਭਾਰਤ, ਸ੍ਰੀਲੰਕਾ, ਮਾਲਦੀਵ ਤੇ ਮੌਰੀਸ਼ਸ ਦੇ ਸੁਰੱਖਿਆ ਸਲਾਹਕਾਰ ਤੇ ਉੱਪ ਕੌਮੀ ਸੁਰੱਖਿਆ ਸਲਾਹਕਾਰ ਵੀ ਹਿੱਸਾ ਲੈ ਰਹੇ ਹਨ। ਕਾਨਫਰੰਸ ’ਚ ਬੰਗਲਾਦੇਸ਼ ਦੇ ਸੈੱਸ਼ਲਜ਼ ਅਬਜ਼ਰਵਰ ਵਜੋਂ ਸ਼ਾਮਲ ਹੋਣਗੇ। ਇਸ ਕਾਨਫਰੰਸ ਦੌਰਾਨ ਸਮੁੰਦਰੀ ਸੁਰੱਖਿਆ, ਅਤਿਵਾਦ ਤੇ ਸਾਈਬਰ ਸੁਰੱਖਿਆ ਤੋਂ ਇਲਾਵਾ ਹਿੰਦ ਮਹਾਸਾਗਰ ਬਾਰੇ ਭਾਰਤ ਦੀ ਚਿੰਤਾ ’ਤੇ ਚਰਚਾ ਕੀਤੀ ਜਾਵੇਗੀ। -ਪੀਟੀਆਈ
Advertisement
Advertisement