ਅਜੀਤ ਭੈਣੀ ਤੇ ਕੁਲਦੀਪ ਸਰਦੂਲਗੜ੍ਹ ਬਸਪਾ ਦੇ ਸੂਬਾ ਇੰਚਾਰਜ ਬਣੇ
07:35 AM Jan 08, 2025 IST
Advertisement
ਪੱਤਰ ਪ੍ਰੇਰਕ
ਜਲੰਧਰ, 7 ਜਨਵਰੀ
ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਇੰਚਾਰਜ ਰਣਧੀਰ ਸਿੰਘ ਬੈਣੀਵਾਲ ਤੇ ਵਿਪੁਲ ਕੁਮਾਰ ਨੇ ਦੱਸਿਆ ਕਿ ਬਸਪਾ ਮੁਖੀ ਕੁਮਾਰੀ ਮਾਇਆਵਤੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੂਬਾ ਪੱਧਰ ’ਤੇ ਅਜੀਤ ਸਿੰਘ ਭੈਣੀ ਤੇ ਕੁਲਦੀਪ ਸਿੰਘ ਸਰਦੂਲਗੜ੍ਹ ਨੂੰ ਇੰਚਾਰਜ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵਿਧਾਇਕ ਡਾ. ਨਛੱਤਰ ਪਾਲ ਨੂੰ ਸੂਬਾ ਇੰਚਾਰਜ ਲਗਾਇਆ ਗਿਆ ਸੀ। ਹੁਣ ਇਹ ਦੋ ਹੋਰ ਇੰਚਾਰਜ ਲਗਾਏ ਗਏ ਹਨ। ਹੁਣ ਸੂਬਾ ਪੱਧਰ ’ਤੇ ਕੁੱਲ ਤਿੰਨ ਇੰਚਾਰਜ ਪੰਜਾਬ ਵਿੱਚ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੇ। ਬਸਪਾ ਦੀ ਜਲੰਧਰ ਵਿਚ ਹੋਈ ਸੂਬਾ ਪੱਧਰੀ ਮੀਟਿੰਗ ਵਿੱਚ ਇਹ ਐਲਾਨ ਕੀਤਾ ਗਿਆ। ਸ੍ਰੀ ਕਰੀਮਪੁਰੀ ਨੇ ਕਿਹਾ ਕਿ ਸੇਵਾਮੁਕਤ ਲੈਕਚਰਾਰ ਅਮਰਜੀਤ ਸਿੰਘ ਝਲੂਰ ਨੂੰ ਵੀ ਲੋਕ ਸਭਾ ਸੰਗਰੂਰ ਦਾ ਇੰਚਾਰਜ ਲਗਾਇਆ ਗਿਆ ਹੈ। ਉੱਥੇ ਪਾਰਟੀ ਵੱਲੋਂ ਪਹਿਲਾਂ ਦੋ ਇੰਚਾਰਜ ਲਗਾਏ ਗਏ ਸਨ ਜਿਨ੍ਹਾਂ ਨਾਲ ਝਲੂਰ ਕੰਮ ਕਰਨਗੇ। ਬਾਘਾ ਪੁਰਾਣਾ ਖੇਤਰ ਤੋਂ ਹਰਜਿੰਦਰ ਮੌਰਿਆ ਆਪਣੇ ਸਾਥੀਆਂ ਸਮੇਤ ਪਾਰਟੀ ਵਿੱਚ ਸ਼ਾਮਲ ਹੋਏ ਹਨ।
Advertisement
Advertisement
Advertisement