ਅਜੈ ਕੁਮਾਰ ਭੱਲਾ ਨੇ ਮਨੀਪੁਰ ਦੇ ਰਾਜਪਾਲ ਵਜੋਂ ਹਲਫ਼ ਲਿਆ
01:09 PM Jan 03, 2025 IST
Advertisement
ਇੰਫ਼ਾਲ, 3 ਜਨਵਰੀ
ਸਾਬਕਾ ਕੇਂਦਰੀ ਗ੍ਰਹਿ ਸਕੱਤਰ ਅਜੈ ਕੁਮਾਰ ਭੱਲਾ ਨੇ ਅੱਜ ਇਥੇ ਰਾਜ ਭਵਨ ਵਿਚ ਰੱਖੇ ਸਮਾਗਮ ਦੌਰਾਨ ਮਨੀਪੁਰ ਦੇ 19ਵੇਂ ਰਾਜਪਾਲ ਵੱਲੋਂ ਹਲਫ਼ ਲਿਆ। ਮਨੀਪੁਰ ਹਾਈ ਕੋਰਟ ਦੇ ਚੀਫ ਜਸਟਿਸ ਡੀ.ਕ੍ਰਿਸ਼ਨਕੁਮਾਰ ਨੇ ਭੱਲਾ ਨੂੰ ਹਲਫ਼ ਦਿਵਾਇਆ। ਇਸ ਮਗਰੋਂ ਉਨ੍ਹਾਂ ਮਨੀਪੁਰ ਰਾਈਫ਼ਲਜ਼ ਅਮਲੇ ਦੇ ਗਾਰਡ ਆਫ਼ ਆਨਰ ਦਾ ਨਿਰੀਖਣ ਵੀ ਕੀਤਾ। ਭੱਲਾ ਨੇ ਕੇਂਦਰੀ ਗ੍ਰਹਿ ਸਕੱਤਰ ਵਜੋਂ ਪੰਜ ਸਾਲ ਦਾ ਆਪਣਾ ਕਰੀਅਰ ਪਿਛਲੇ ਸਾਲ ਅਗਸਤ ਵਿਚ ਪੂਰਾ ਕੀਤਾ ਸੀ। ਉਹ ਇੰਨਾ ਲੰਮਾ ਇਸ ਅਹੁਦੇ ’ਤੇ ਰਹਿਣ ਵਾਲੇ ਪਹਿਲੇ ਵਿਅਕਤੀ ਹਨ। ਉਹ 1984 ਬੈਚ ਦੇ ਅਸਾਮ-ਮੇਘਾਲਿਆ ਕੇਡਰ ਦੇ ਸੇਵਾਮੁਕਤ ਆਈਏਐੱਸ ਅਧਿਕਾਰੀ ਹਨ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਭੱਲਾ ਨੂੰ ਪਿਛਲੇ ਮਹੀਨੇ ਮਨੀਪੁਰ ਦਾ ਰਾਜਪਾਲ ਨਿਯੁਕਤ ਕੀਤਾ ਸੀ। ਇਸ ਤੋਂ ਪਹਿਲਾਂ ਅਸਾਮ ਦੇ ਰਾਜਪਾਲ ਲਕਸ਼ਮਨ ਪ੍ਰਸਾਦ ਅਚਾਰੀਆ ਕੋਲ ਮਨੀਪੁਰ ਦਾ ਵਧੀਕ ਚਾਰਜ ਸੀ। ਭੱਲਾ ਵੀਰਵਾਰ ਨੂੰ ਇੰਫਾਲ ਪੁੱਜੇ ਸਨ ਤੇ ਮੁੱਖ ਮੰਤਰੀ ਐੱਨ.ਬੀਰੇਨ ਨੇ ਰਾਜ ਭਵਨ ਵਿਚ ਉਨ੍ਹਾਂ ਦਾ ਸਵਾਗਤ ਕੀਤਾ ਸੀ। -ਪੀਟੀਆਈ
Advertisement
Advertisement
Advertisement