For the best experience, open
https://m.punjabitribuneonline.com
on your mobile browser.
Advertisement

ਅਜੈ ਦੇਵਗਨ ਦੀ ਫਿਲਮ ‘ਸਿੰਘਮ ਅਗੇਨ’ ਦਾ ਟਰੇਲਰ ਰਿਲੀਜ਼

08:23 AM Oct 08, 2024 IST
ਅਜੈ ਦੇਵਗਨ ਦੀ ਫਿਲਮ ‘ਸਿੰਘਮ ਅਗੇਨ’ ਦਾ ਟਰੇਲਰ ਰਿਲੀਜ਼
Advertisement

ਮੁੰਬਈ: ਬੇਸਬਰੀ ਨਾਲ ਉਡੀਕੀ ਜਾ ਰਹੀ ਹਿੰਦੀ ਫਿਲਮ ‘ਸਿੰਘਮ ਅਗੇਨ’ ਦਾ ਟਰੇਲਰ ਅੱਜ ਰਿਲੀਜ਼ ਹੋ ਗਿਆ ਹੈ। ਇਸ ਫਿਲਮ ਵਿਚ ਅਜੈ ਦੇਵਗਨ, ਕਰੀਨਾ ਕਪੂਰ ਖਾਨ, ਦੀਪਿਕਾ ਪਾਦੂਕੋਨ, ਅਕਸ਼ੈ ਕੁਮਾਰ, ਟਾਈਗਰ ਸ਼ਰੌਫ ਤੇ ਰਣਵੀਰ ਸਿੰਘ ਮੁੱਖ ਅਦਾਕਾਰ ਹਨ। ਇਹ ਟਰੇਲਰ ਲਗਪਗ ਪੰਜ ਮਿੰਟ ਦਾ ਹੈ, ਜੋ ਐਕਸ਼ਨ ਨਾਲ ਭਰਪੂਰ ਹੈ। ਇਹ ਟਰੇਲਰ ਕਿਤੇ ਕਿਤੇ ਰਾਮਾਇਣ ਦਾ ਹਵਾਲਾ ਵੀ ਦਿੰਦਾ ਹੈ ਅਤੇ ਇਸ ਦੇ ਪਾਤਰ ਦਰਸ਼ਕਾਂ ਲਈ ਆਧੁਨਿਕ ਰੂਪ ਵਿਚ ਪੇਸ਼ ਕੀਤੇ ਗਏ ਹਨ। ਇਸ ਟਰੇਲਰ ਦੀ ਸ਼ੁਰੂਆਤ ਵਿਚ ਸਿੰਘਮ ਦਾ ਬੇਟਾ ਆਪਣੇ ਪਿਤਾ ਨੂੰ ਪੁੱਛਦਾ ਹੈ ਕਿ ਜੇ ਰਾਵਣ ਵਰਗਾ ਉਸ ਦੀ ਮਾਂ ਨੂੰ ਅਗਵਾ ਕਰ ਲੈਂਦਾ ਹੈ ਤਾਂ ਕੀ ਉਹ (ਸਿੰਘਮ) ਉਸ ਨੂੰ ਬਚਾਉਣ ਲਈ ਰਾਮ ਵਾਂਗ ਜਾਵੇਗਾ। ਇਸ ਤੋਂ ਬਾਅਦ ਸਿੰਘਮ ਆਪਣੇ ਲੜਕੇ ਨੂੰ ਕਹਿੰਦਾ ਹੈ ਕਿ ਗੂਗਲ ਵਿਚ ਬਾਜੀਰਾਓ ਸਿੰਘਮ ਟਾਈਪ ਕਰ ਲਓ ਤਾਂ ਤੁਹਾਨੂੰ ਆਪਣੇ ਪਿਤਾ ਬਾਰੇ ਸਭ ਕੁਝ ਪਤਾ ਲੱਗ ਜਾਵੇਗਾ। ਇਸ ਵਿੱਚ ਅਰਜੁਨ ਕਪੂਰ ਨੇ ਖਲਨਾਇਕ ਦਾ ਕਿਰਦਾਰ ਨਿਭਾਇਆ ਹੈ ਤੇ ਟਰੇਲਰ ਵਿਚ ਅਜੈ ਦੇਵਗਨ ਨੂੰ ਉਸ ਨਾਲ ਸਾਹਮਣਾ ਕਰਦੇ ਹੋਏ ਦਿਖਾਇਆ ਗਿਆ ਹੈ। ਇਹ ਫਿਲਮ ਚੰਗਿਆਈ ਬਨਾਮ ਬੁਰਾਈ’ ਦੇ ਥੀਮ ’ਤੇ ਆਧਾਰਿਤ ਹੈ। ਫਿਲਮ ਵਿੱਚ ਕਰੀਨਾ ਕਪੂਰ ਨੇ ਅਜੈ ਦੇਵਗਨ ਦੀ ਪਤਨੀ ਦੀ ਭੂਮਿਕਾ ਨਿਭਾਈ ਹੈ, ਜਦਕਿ ਰਣਵੀਰ ਸਿੰਘ ਅਤੇ ਅਕਸ਼ੈ ਕੁਮਾਰ ਕ੍ਰਮਵਾਰ ਸਿੰਬਾ ਅਤੇ ਸੂਰਿਆਵੰਸ਼ੀ ਦਾ ਕਿਰਦਾਰ ਨਿਭਾ ਰਹੇ ਹਨ। -ਏਐੱਨਆਈ

Advertisement

Advertisement
Advertisement
Author Image

sukhwinder singh

View all posts

Advertisement