ਅਜੈ ਦੇਵਗਨ ਦੀ ਫਿਲਮ ‘ਸਨ ਆਫ ਸਰਦਾਰ 2’ 25 ਜੁਲਾਈ ਨੂੰ ਹੋਵੇਗੀ ਰਿਲੀਜ਼
11:40 AM Jun 20, 2025 IST
Advertisement
ਨਵੀਂ ਦਿੱਲੀ, 20 ਜੂਨ
Advertisement
ਅਜੈ ਦੇਵਗਨ ਅਤੇ ਮ੍ਰੁਣਾਲ ਠਾਕੁਰ ਦੀ ‘ਸਨ ਆਫ ਸਰਦਾਰ 2’ 25 ਜੁਲਾਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਵਿਜੇ ਕੁਮਾਰ ਅਰੋੜਾ ਦੀ ਇਹ ਫਿਲਮ 2012 ਵਿੱਚ ਰਿਲੀਜ਼ ਹੋਈ ‘ਸਨ ਆਫ ਸਰਦਾਰ’ ਦਾ ਸੀਕੁਅਲ ਹੈ। ਦੇਵਗਨ ਨੇ ਵੀਰਵਾਰ ਨੂੰ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਇਹ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਫਿਲਮ ਦਾ ਇੱਕ ਪੋਸਟਰ ਸਾਂਝਾ ਕੀਤਾ, ਜਿਸ ’ਤੇ ਰਿਲੀਜ਼ ਦੀ ਮਿਤੀ ਲਿਖੀ ਹੋਈ ਸੀ।
‘ਸਨ ਆਫ ਸਰਦਾਰ 2’ ਫਿਲਮ ਦੇਵਗਨ ਵੱਲੋਂ ਜੋਤੀ ਦੇਸ਼ਪਾਂਡੇ, ਐਨ ਆਰ ਪਚੀਸੀਆ ਅਤੇ ਪ੍ਰਵੀਨ ਤਲਰੇਜਾ ਦੇ ਨਾਲ ਬਣਾਈ ਗਈ ਹੈ। ਇਸ ਵਿੱਚ ਵਿੰਦੂ ਦਾਰਾ ਸਿੰਘ ਵੀ ਹੋਣਗੇ। -ਪੀਟੀਆਈ
Advertisement
Advertisement
View this post on Instagram
Advertisement