ਅਜੈ ਦੇਵਗਨ ਦੀ ‘ਰੇਡ-2’ ਅਗਲੇ ਸਾਲ ਹੋਵੇਗੀ ਰਿਲੀਜ਼
08:32 AM Sep 12, 2024 IST
Advertisement
ਮੁੰਬਈ:
Advertisement
ਬੌਲੀਵੁੱਡ ਅਦਾਕਾਰ ਅਜੈ ਦੇਵਗਨ ਦੀ ਆਉਣ ਵਾਲੀ ਫ਼ਿਲਮ ‘ਰੇਡ-2’ ਅਗਲੇ ਸਾਲ 21 ਫਰਵਰੀ ਨੂੰ ਰਿਲੀਜ਼ ਹੋਵੇਗੀ। ਫ਼ਿਲਮ ਦੇ ਨਿਰਦੇਸ਼ਕ ਰਾਜ ਕੁਮਾਰ ਗੁਪਤਾ ਹਨ। ਸਸਪੈਂਸ ਤੇ ਡਰਾਮੇ ਨਾਲ ਭਰਪੂਰ ਇਸ ਫ਼ਿਲਮ ਦੇ ਨਿਰਮਾਤਾਵਾਂ ਨੇ ਫ਼ਿਲਮ ਦੀ ਰਿਲੀਜ਼ ਤਰੀਕ ਦਾ ਐਲਾਨ ਕੀਤਾ ਹੈ। ਦੱਸਣਯੋਗ ਹੈ ਕਿ ਇਹ ਫ਼ਿਲਮ ਸਾਲ 2018 ’ਚ ਆਈ ਫ਼ਿਲਮ ‘ਰੇਡ’ ਦਾ ਸੀਕਵਲ ਹੈ, ਜੋ ਸਾਲ 1980 ’ਚ ਆਮਦਨ ਕਰ ਵਿਭਾਗ ਵੱਲੋਂ ਇੰਦਰ ਸਿੰਘ ਦੇ ਘਰ ਅਸਲੀਅਤ ’ਚ ਮਾਰੀ ਰੇਡ ਦਾ ਫਿਲਮਾਂਕਣ ਹੈ। ਇਹ ਰੇਡ ਹੁਣ ਤੱਕ ਭਾਰਤੀ ਇਤਿਹਾਸ ’ਚ ਸਭ ਤੋਂ ਵੱਧ ਸਮੇਂ ਲਈ ਮਾਰਿਆ ਗਿਆ ਛਾਪਾ ਸੀ। ਫ਼ਿਲਮ ’ਚ ਅਜੈ ਨੇ ਆਈਆਰਐੱਸ ਅਫਸਰ ਐਮੇ ਪਾਠਕ ਦਾ ਕਿਰਦਾਰ ਨਿਭਾਇਆ ਹੈ। ਫ਼ਿਲਮ ’ਚ ਵਾਣੀ ਕਪੂਰ, ਰਿਤੇਸ਼ ਦੇਸ਼ਮੁੱਖ ਅਤੇ ਰਜਤ ਕਪੂਰ ਨੇ ਵੀ ਅਹਿਮ ਕਿਰਦਾਰ ਨਿਭਾਏ ਹਨ। ਇਸ ਫ਼ਿਲਮ ਦੀ ਸ਼ੂਟਿੰਗ ਦਿੱਲੀ ਅਤੇ ਲਖਨਊ ਦੇ ਸ਼ਹਿਰਾਂ ’ਚ ਕੀਤੀ ਗਈ ਹੈ। ਫ਼ਿਲਮ ‘ਰੇਡ-2’ ਦਾ ਨਿਰਮਾਣ ਭੂਸ਼ਣ ਕੁਮਾਰ, ਕੁਮਾਰ ਮੰਗਤ ਪਾਠਕ, ਅਭਿਸ਼ੇਕ ਪਾਠਕ ਅਤੇ ਕ੍ਰਿਸ਼ਨਾ ਕੁਮਾਰ ਨੇ ਕੀਤਾ ਹੈ। -ਆਈਏਐੱਨਐੱਸ
Advertisement
Advertisement