ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਐਸ਼ਵਰਿਆ ਨੇ ਅਰਾਧਿਆ ਦੇ ਜਨਮ ਦਿਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ

07:40 AM Nov 22, 2024 IST

ਮੁੰਬਈ: ਬੌਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨੇ ਆਪਣੀ ਬੇਟੀ ਅਰਾਧਿਆ ਬੱਚਨ ਦੇ ਪਿਛਲੇ ਹਫ਼ਤੇ ਮੁੰਬਈ ’ਚ ਮਨਾਏ 13ਵੇਂ ਜਨਮ ਦਿਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਪਲੈਟਫਾਰਮ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ। ਇੰਸਟਾਗ੍ਰਾਮ ’ਤੇ ਪੋਸਟ ’ਚ ਅਦਾਕਾਰਾ ਐਸ਼ਵਰਿਆ ਰਾਏ ਨੇ ਆਪਣੇ ਪਿਤਾ ਕ੍ਰਿਸ਼ਨਰਾਜ ਰਾਜ ਦੇ ਜਨਮ ਦਿਨ ਮੌਕੇ ਆਪਣੀ ਬੇਟੀ ਦੇ ਖਾਸ ਦਿਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਕ੍ਰਿਸ਼ਨਰਾਜ ਦਾ ਜਨਮ ਦਿਨ 21 ਨਵੰਬਰ ਨੂੰ ਹੈ। ਪੋਸਟ ਕੀਤੀ ਤਸਵੀਰ ’ਚ ਅਰਾਧਿਆ ਆਪਣੇ ਮਰਹੂਮ ਨਾਨੇ ਦੇ ਚਿੱਤਰ ਅੱਗੇ ਮੱਥਾ ਟੇਕ ਰਹੀ ਹੈ, ਜਦਕਿ ਇੱਕ ਹੋਰ ਤਸਵੀਰ ’ਚ ਐਸ਼ਵਰਿਆ ਆਪਣੀ ਬੇਟੀ ਅਰਾਧਿਆ ਤੇ ਆਪਣੀ ਮਾਂ ਬ੍ਰਿੰਦਯਾ ਰਾਏ ਨਾਲ ਨਜ਼ਰ ਆ ਰਹੀ ਹੈ। ਪੁਰਾਣੀ ਤਸਵੀਰ ਵੀ ਹੈ, ਜਿਸ ’ਚ ਐਸ਼ਵਰਿਆ ਆਪਣੀ ਨਵਜੰਮੀ ਬੇਟੀ ਅਰਾਧਿਆ ਨਾਲ ਨਜ਼ਰ ਆ ਰਹੀ ਹੈ। ਇਨ੍ਹਾਂ ਵਿੱਚ ਆਖਰੀ ਤਸਵੀਰ ਅਰਾਧਿਆ ਦੇ ਜਨਮ ਦਿਨ ਮੌਕੇ ਮੁੰਬਈ ’ਚ ਕੀਤੇ ਪ੍ਰੋਗਰਾਮ ਦੀ ਹੈ। ਤਸਵੀਰਾਂ ਨਾਲ ਕੈਪਸ਼ਨ ’ਚ ਐਸ਼ਵਰਿਆ ਨੇ ਲਿਖਿਆ, ‘‘ਮੇਰੀ ਜ਼ਿੰਦਗੀ ’ਚ ਸਭ ਤੋਂ ਪਿਆਰੀ ਅਰਾਧਿਆ ਨੂੰ ਜਨਮ ਦਿਨ ਮੁਬਾਰਕ। ਇਹ ਮੇਰਾ ਦਿਲ, ਮੇਰੀ ਆਤਮਾ ਹੈ।’’ ਦੱਸਣਯੋਗ ਹੈ ਕਿ ਐਸ਼ਵਰਿਆ ਤੇ ਅਭਿਸ਼ੇਕ ਬੱਚਨ ਵਿਆਹ 2007 ਵਿੱਚ ਹੋਇਆ ਸੀ ਅਤੇ ਅਰਾਧਿਆ ਦਾ ਜਨਮ 2011 ’ਚ ਹੋਇਆ ਸੀ। -ਪੀਟੀਆਈ

Advertisement

Advertisement