ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਆਇਸਾ ਵੱਲੋਂ 19 ਤੇ 20 ਜੂਨ ਨੂੰ ਹੜਤਾਲ ਦਾ ਐਲਾਨ

10:38 AM Jun 16, 2024 IST
ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਵਿਦਿਆਰਥੀ ਐਸੋਸੀਏਸ਼ਨ ਦੇ ਆਗੂੁ। -ਫੋਟੋ: ਏਐੱਨਆਈ

ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਜੂਨ
ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਵੱਲੋਂ ਨੀਟ ਦੇ 2024 ਦੇ ਨਤੀਜਿਆਂ ਦੌਰਾਨ ਗੜਬੜ ਸਾਹਮਣੇ ਆਉਣ ਮਗਰੋਂ ਕੇਂਦਰ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਹੈ। ਖੱਬੀਆਂ ਧਿਰਾਂ ਦੀਆਂ ਜਥੇਬੰਦੀਆਂ ਨੇ ਇਸ ਮੁੱਦੇ ਨੂੰ ਲੈ ਕੇ 19 ਅਤੇ 20 ਨੂੰ ਦੇਸ਼ ਭਰ ਵਿੱਚ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਅੱਜ ਪ੍ਰੈਸ ਕਲੱਬ ਆਫ ਇੰਡੀਆ ਵਿੱਚ ਹੋਈ ਪ੍ਰੈਸ ਕਾਨਫਰੰਸ ਦੌਰਾਨ ਆਇਸਾ ਦੇ ਆਗੂਆਂ ਨੇ ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਨੂੰ ਇਸ ਗੜਬੜ ਦੇ ਪਿੱਛੇ ਦਾ ਮੁੱਖ ਕਾਰਨ ਦੱਸਿਆ।
ਪ੍ਰੈਸ ਕਲੱਬ ਆਫ ਇੰਡੀਆ ਵਿੱਚ ਪ੍ਰੈਸ ਕਾਨਫਰੰਸ ਕਰਕੇ ਆਇਸਾ ਦੇ ਜਨਰਲ ਸਕੱਤਰ ਕਾਮਰੇਡ ਪ੍ਰਸੇਨਜੀਤ ਕੁਮਾਰ, ਦਿੱਲੀ ਸੂਬਾ ਸਕੱਤਰ ਕਾਮਰੇਡ ਨੇਹਾ ਅਤੇ ਜੇਐਨਯੂਐਸਯੂ ਦੇ ਪ੍ਰਧਾਨ ਕਾਮਰੇਡ ਧਨੰਜੈ ਸਮੇਤ ਹੋਰ ਵਿਦਿਆਰਥੀ ਆਗੂਆਂ ਨੇ ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਨੇ) ਦੀ ਨਿਖੇਧੀ ਕੀਤੀ। ਕਾਮਰੇਡ ਨੇਹਾ ਨੇ ਕਿਹਾ, ‘‘ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਚੁੱਪ ਕਿਉਂ ਹਨ? ਐੱਨਟੀਏ ਦੇ ਭ੍ਰਿਸ਼ਟਾਚਾਰ ਦੀ ਕਹਾਣੀ ਕੋਈ ਨਵੀਂ ਨਹੀਂ ਹੈ। ਪੂਰੇ ਦੇਸ਼ ਦੇ ਵਿਦਿਆਰਥੀਆਂ ਨੇ ਮਹਿਸੂਸ ਕੀਤਾ ਹੈ ਕਿ ਨੀਟ 2024 ਵਿੱਚ ਜੋ ਹੋਇਆ ਉਹ ਇੱਕ ਲੱਛਣ ਹੈ, ਅਸਲ ਬਿਮਾਰੀ ਐਨਟੀਏ ਹੈ।’’
ਪ੍ਰਸੇਨਜੀਤ ਨੇ ਕਿਹਾ, ‘‘ਅਸੀਂ ਇਮਤਿਹਾਨਾਂ ਵਿੱਚ ਗੜਬੜੀਆਂ ਦੇ ਖ਼ਿਲਾਫ਼ਭਾਰੀ ਰੋਸ ਵੇਖ ਰਹੇ ਹਾਂ। 19 ਅਤੇ 20 ਜੂਨ ਨੂੰ ਦੇਸ਼ ਭਰ ਦੇ ਵਿਦਿਆਰਥੀ ਨੀਟ 2024 ਦੀ ਉੱਚ ਪੱਧਰੀ ਜਾਂਚ ਦੀ ਮੰਗ ਨੂੰ ਲੈ ਕੇ ਵਿਦਿਆਰਥੀ ਹੜਤਾਲ ਕਰਨਗੇ। ਨੀਟ ਦਾ ਇਮਤਿਹਾਨ ਦੇਣ ਵਾਲੇ ਦੇ ਭਰਾ ਰੌਬਿਨ ਨੇ ਕਿਹਾ, ‘‘ਇਹ ਇੰਨਾ ਬੇਤੁਕਾ ਹੈ ਕਿ ਐਨਟੀਏ ਦੀ ਵੱਡੀ ਅਸਫਲਤਾ ਦੀ ਜ਼ਿੰਮੇਵਾਰੀ ਲੈਣ ਵਾਲਾ ਵਿਅਕਤੀ ਹੁਣ ਜਾਂਚ ਦਾ ਚੇਅਰਮੈਨ ਹੈ। ਅਸੀਂ ਨੀਟ 2024 ਘੁਟਾਲੇ ਦੀ ਸੁਤੰਤਰ ਉੱਚ ਪੱਧਰੀ ਜਾਂਚ ਦੀ ਮੰਗ ਕਰਦੇ ਹਾਂ।’’

Advertisement

Advertisement
Advertisement