ਏਅਰਟੈੱਲ ਵੱਲੋਂ ਸਪੇਸਐੱਕਸ ਨਾਲ ਭਾਈਵਾਲੀ
05:48 AM Mar 12, 2025 IST
ਨਵੀਂ ਦਿੱਲੀ:
Advertisement
ਟੈਲੀਕਾਮ ਅਪਰੇਟਰ ਭਾਰਤੀ ਏਅਰਟੈੱਲ ਨੇ ਅੱਜ ਕਿਹਾ ਕਿ ਉਸ ਨੇ ਭਾਰਤ ’ਚ ਆਪਣੇ ਗਾਹਕਾਂ ਨੂੰ ਸਟਾਰਲਿੰਕ ਦੀਆਂ ਹਾਈ ਸਪੀਡ ਇੰਟਰਨੈੱਟ ਸੇਵਾਵਾਂ ਦੇਣ ਲਈ ਅਮਰੀਕੀ ਅਰਬਪਤੀ ਐਲਨ ਮਸਕ ਦੀ ਸੈਟੇਲਾਈਟ ਕੰਪਨੀ ਸਪੇਸਐੱਕਸ ਨਾਲ ਭਾਈਵਾਲੀ ਕੀਤੀ ਹੈ। ਇਹ ਸਮਝੌਤਾ ਸਪੇਸਐੱਕਸ ਨੂੰ ਸਟਾਰਲਿੰਕ ਦੀਆਂ ਸੈਟੇਲਾਈਟ ਸੰਚਾਰ-ਆਧਾਰਿਤ ਸੇਵਾਵਾਂ ਵੇਚਣ ਦੀ ਮਨਜ਼ੂਰੀ ਮਿਲਣ ਦੇ ਅਧੀਨ ਹੈ। ਭਾਰਤੀ ਏਅਰਟੈੱਲ ਦੇ ਗੋਪਾਲ ਵਿੱਠਲ ਨੇ ਕਿਹਾ ਕਿ ਇਹ ਅਗਲੀ ਪੀੜ੍ਹੀ ਦੀ ਸੈਟੇਲਾਈਟ ਕਨੈਕਟੀਵਿਟੀ ਪ੍ਰਤੀ ਕੰਪਨੀ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। -ਪੀਟੀਆਈ
Advertisement
Advertisement