ਏਅਰਟੈੱਲ ਨੇ ਸਪੈਕਟ੍ਰਮ ਲਈ 3,626 ਕਰੋੜ ਰੁਪਏ ਦਾ ਅਗਾਊਂ ਭੁਗਤਾਨ ਕੀਤਾ
06:57 AM Dec 20, 2024 IST
ਨਵੀਂ ਦਿੱਲੀ, 19 ਦਸੰਬਰ
ਭਾਰਤੀ ਏਅਰਟੈਲ ਨੇ 2016 ’ਚ ਹਾਸਲ ਕੀਤੇ ਸਪੈਕਟ੍ਰਮ ਲਈ ਆਪਣੀਆਂ ਸਾਰੀਆਂ ਦੇਣਦਾਰੀਆਂ ਚੁਕਾਉਣ ਲਈ ਦੂਰਸੰਚਾਰ ਵਿਭਾਗ ਨੂੰ 3,626 ਕਰੋੜ ਰੁਪਏ ਦਾ ਅਗਾਊਂ ਭੁਗਤਾਨ ਕਰ ਦਿੱਤਾ ਹੈ। ਕੰਪਨੀ ਨੇ ਅੱਜ ਇੱਕ ਬਿਆਨ ’ਚ ਇਹ ਜਾਣਕਾਰੀ ਦਿੱਤੀ। ਕੰਪਨੀ ਨੇ ਕਿਹਾ ਕਿ ਇਸ ਦੇ ਨਾਲ ਉਸ ਨੇ ਆਪਣੇ ਸਾਰੇ ਸਪੈਕਟ੍ਰਮ ਬਕਾਏ ਦਾ ਹੁਣ ਅਗਾਊਂ ਭੁਗਤਾਨ ਕਰ ਦਿੱਤਾ ਹੈ ਜਿਸ ’ਤੇ ਵਿਆਜ਼ ਲਾਗਤ 8.65 ਫੀਸਦ ਤੋਂ ਵੱਧ ਸੀ। ਬਿਆਨ ਅਨੁਸਾਰ, ‘ਭਾਰਤੀ ਏਅਰਟੈਲ ਨੇ 2016 ’ਚ ਹਾਸਲ ਸਪੈਕਟ੍ਰਮ ਲਈ ਆਪਣੀਆਂ ਸਾਰੀਆਂ ਦੇਣਦਾਰੀਆਂ ਚੁਕਾਉਂਦਿਆਂ ਦੂਰਸੰਚਾਰ ਵਿਭਾਗ (ਭਾਰਤ ਸਰਕਾਰ) ਨੂੰ 3,626 ਕਰੋੜ ਰੁਪਏ ਦਾ ਅਗਾਊਂ ਭੁਗਤਾਨ ਕੀਤਾ ਹੈ।’ ਏਅਰਟੈਲ ਨੇ ਕਿਹਾ ਕਿ ਉਸ ਨੇ ਇਸ ਕੈਲੰਡਰ ਸਾਲ ’ਚ ਕੁੱਲ 28,320 ਕਰੋੜ ਰੁਪਏ ਦੀ ਸਪੈਕਟ੍ਰਮ ਦੇਣਦਾਰੀਆਂ ਦਾ ਅਗਾਊਂ ਭੁਗਤਾਨ ਕੀਤਾ ਹੈ। -ਪੀਟੀਆਈ
Advertisement
Advertisement