For the best experience, open
https://m.punjabitribuneonline.com
on your mobile browser.
Advertisement

ਏਅਰਟੈੱਲ ਨੇ ਮੋਬਾਈਲ ਸੇਵਾ ਦਰਾਂ 10 ਤੋਂ 21 ਫੀਸਦੀ ਤਕ ਵਧਾਈਆਂ

07:08 AM Jun 29, 2024 IST
ਏਅਰਟੈੱਲ ਨੇ ਮੋਬਾਈਲ ਸੇਵਾ ਦਰਾਂ 10 ਤੋਂ 21 ਫੀਸਦੀ ਤਕ ਵਧਾਈਆਂ
Advertisement

ਨਵੀਂ ਦਿੱਲੀ, 28 ਜੂਨ
ਭਾਰਤੀ ਏਅਰਟੈੱਲ ਨੇ ਅੱਜ ਮੋਬਾਈਲ ਸੇਵਾ ਦਰਾਂ 10-21 ਫੀਸਦ ਵਧਾਉਣ ਦਾ ਐਲਾਨ ਕੀਤਾ ਹੈ। ਇੱਕ ਦਿਨ ਪਹਿਲਾਂ ਹੀ ਉਸ ਦੀ ਮੁੱਖ ਵਿਰੋਧੀ ਰਿਲਾਇੰਸ ਜੀਓ ਨੇ ਦਰਾਂ ਵਿੱਚ ਵਾਧੇ ਦਾ ਐਲਾਨ ਕੀਤਾ ਸੀ। ਇਹ ਕਦਮ ਅਹਿਮ ਹੈ, ਕਿਉਂਕਿ ਢਾਈ ਸਾਲ ਵਿੱਚ ਟੈਲੀਕਾਮ ਉਦਯੋਗ ਨੇ ਪਹਿਲੀ ਵਾਰ ਦਰਾਂ ਵਿੱਚ ਵੱਡਾ ਵਾਧਾ ਕੀਤਾ ਹੈ। ਇਹ ਵਾਧਾ 3 ਜੁਲਾਈ ਤੋਂ ਲਾਗੂ ਹੋਵੇਗਾ। ਅਨਲਿਮਟਿਡ ਵੁਆਇਸ ਪਲਾਨ ਵਿੱਚ ਏਅਰਟੈੱਲ ਨੇ ਦਰਾਂ ਵਿੱਚ ਲਗਪਗ 11 ਫੀਸਦੀ ਵਾਧਾ ਕੀਤਾ ਹੈ। ਇਸ ਮੁਤਾਬਕ ਦਰਾਂ 179 ਰੁਪਏ ਤੋਂ 199 ਰੁਪਏ, 455 ਰੁਪਏ ਤੋਂ 509 ਰੁਪਏ ਅਤੇ 1,799 ਰੁਪਏ ਤੋਂ 1,999 ਰੁਪਏ ਕੀਤੀਆਂ ਗਈਆਂ ਹਨ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×