ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਰਤੀ ਏਅਰਟੈੱਲ ਨੇ ਡਾਟੇ ਵਿਚ ਸੇਂਧਮਾਰੀ ਦੀਆਂ ਖ਼ਬਰਾਂ ਨੂੰ ਖ਼ਾਰਿਜ ਕੀਤਾ

03:57 PM Jul 05, 2024 IST

ਨਵੀਂ ਦਿੱਲੀ, 5 ਜੁਲਾਈ

Advertisement

ਭਾਰਤ ਦੀ ਦੂਰਸੰਚਾਰ ਕੰਪਨੀ ਏਅਰਟੈੱਲ ਨੇ ਆਪਣੇ ਗ੍ਰਾਹਕਾਂ ਨਾਲ ਜੁੜੀ ਨਿੱਜੀ ਜਾਣਕਾਰੀ ਵਿਚ ਸੇਂਧਮਾਰੀ ਦੀਆਂ ਖ਼ਬਰਾਂ ਨੂੰ ਖ਼ਾਰਿਜ ਕੀਤਾ ਹੈ। ਏਅਰਟੈੱਲ ਨੇ ਕਿਹਾ ਕਿ ਇਕ ਰਿਪੋਰਟ ਵਿਚ ਸਾਡੇ ਗ੍ਰਾਹਕਾਂ ਨਾਲ ਜੁੜੀ ਜਾਣਕਾਰੀ ਵਿਚ ਸੇਂਧਮਾਰੀ ਬਾਰੇ ਆਰੋਪ ਲਗਾਇਆ ਗਿਆ ਹੈ। ਇਹ ਉਨ੍ਹਾਂ ਦੇ ਅਕਸ ਨੂੰ ਖ਼ਰਾਬ ਕਰਨ ਦੀ ਕੋਝੀ ਕੋਸ਼ਿਸ਼ ਹੈ। ਕੰਪਨੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਪ੍ਰਤੀ ਡੂੰਗੀ ਜਾਂਚ ਕੀਤੀ ਗਈ ਹੈ ਅਤੇ ਉਹ ਦਾਅਵਾ ਕਰਦੇ ਹਨ ਕਿ ਗ੍ਰਾਹਕਾਂ ਨਾਲ ਜੁੜੇ ਡਾਟਾ ਵਿਚ ਕੋਈ ਸੇਂਧਮਾਰੀ ਨਹੀਂ ਹੋਈ ਹੈ।

ਭਾਰਤੀ ਏਅਰਟੈੱਲ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਡਾਰਕਵੈੱਬ 'ਤੇ 'ਐਕਸਈਐਨਜ਼ੈੱਡਈਟੈਨ' ਨਾਮ ਦੇ ਖਾਤੇ ਵਿਚ ਦਾਵਾ ਕੀਤਾ ਗਿਆ ਸੀ ਕਿ ''ਉਸ ਕੋਲ ਭਾਰਤੀ ਏੇਅਰਟੈੱਲ ਦੇ 37.5 ਕਰੋੜ ਤੋਂ ਜ਼ਿਆਦਾ ਗ੍ਰਾਹਕਾਂ ਦੇ ਡਾਟਾ(ਅੰਕੜਿਆਂ) ਤੱਕ ਪਹੁੰਚ ਹੈ। ਜਿਸ ਵਿਚ ਫੋਨ ਨੰਬਰ, ਈਮੇਲ, ਮਾਤਾ ਪਿਤਾ ਦਾ ਨਾਮ, ਅਤੇ ਆਧਾਰ ਕਾਰਡ ਸਮੇਤ ਪਹਿਚਾਣ ਪੱਤਰ ਸ਼ਾਮਲ ਹਨ। ਜੋ ਕਿ ਵਿਕਰੀ ਲਈ ਰੱਖਿਆ ਗਿਆ ਹੈ।''
ਏਅਰਟੈੱਲ ਦੇ ਸੂਤਰਾਂ ਨੇ ਦੱਸਿਆ ਕਿ ਇਹ ਦਾਵਾ ਕਰਨ ਵਾਲੇ ਨੂੰ ਲੋਕਾਂ ਨਾਲ ਠੱਗੀ ਕਰਨ ਕਾਰਨ 'ਹੈਕਿੰਗ ਫੋਰਮ' ਤੋਂ ਪ੍ਰਤੀਬੰਧਤ ਕਰ ਦਿੱਤਾ ਗਿਆ ਹੈ। -ਪੀਟੀਆਈ

Advertisement

Advertisement
Tags :
AirtelAirtel Data leak Newsnews
Advertisement