ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

Airlines Bomb Threat: ਜਹਾਜ਼ਾਂ ਵਿਚ ਬੰਬ ਹੋਣ ਝੂਠੀਆਂ ਧਮਕੀਆਂ ਦੇਣ ਵਾਲੇ ਦੀ ਪਛਾਣ ਹੋਈ: ਨਾਗਪੁਰ ਪੁਲੀਸ

02:27 PM Oct 29, 2024 IST

ਨਾਗਪੁਰ, 29 ਅਕਤੂਬਰ

Advertisement

Airlines Bomb Threat: ਮਹਾਰਾਸ਼ਟਰ ਦੇ ਨਾਗਪੁਰ ਦੀ ਪੁਲੀਸ ਨੇ ਸੂਬੇ ਦੇ ਗੋਂਦੀਆ ਵਿਚ ਇੱਕ 35 ਸਾਲਾ ਵਿਅਕਤੀ ਦੀ ਸ਼ਨਾਖਤ ਕੀਤੀ ਹੈ, ਜਿਸ ਵੱਲੋਂ ਭਾਰਤ ਵਿਚ ਵੱਖ-ਵੱਖ ਥਾਵਾਂ ’ਤੇ ਏਅਰਲਾਈਨਾਂ ਨੂੰ ਬੰਬ ਦੀ ਝੂਠੀ ਧਮਕੀ ਦਿੱਤੀ ਜਾ ਰਹੀ ਸੀ। ਨਾਗਪੁਰ ਸਿਟੀ ਪੁਲੀਸ ਦੀ ਸਪੈਸ਼ਲ ਬ੍ਰਾਂਚ ਨੇ ਉਸ ਵਿਅਕਤੀ ਦੀ ਪਛਾਣ ਜਗਦੀਸ਼ ਉਈਕੀ ਵਜੋਂ ਕੀਤੀ ਹੈ, ਜੋ ਅਤਿਵਾਦ ਬਾਰੇ ਇੱਕ ਕਿਤਾਬ ਦਾ ਲੇਖਕ ਵੀ ਹੈ। ਇਸ ਵਿਅਕਤੀ ਨੂੰ ਇੱਕ ਕੇਸ ਵਿੱਚ 2021 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਉਈਕੀ ਇਨ੍ਹਾਂ ਈਮੇਲਾਂ ਦਾ ਪਤਾ ਲੱਗਣ ਤੋਂ ਬਾਅਦ ਫਰਾਰ ਹੈ। ਡੀਸੀਪੀ ਸ਼ਵੇਤਾ ਖੇਡਕਰ ਦੀ ਅਗਵਾਈ ਵਾਲੀ ਜਾਂਚ ਟੀਮ ਵੱਲੋਂ ਉਈਕੀ ਨੂੰ ਈਮੇਲਾਂ ਨਾਲ ਜੋੜਨ ਵਾਲੀ ਵਿਸਤ੍ਰਿਤ ਜਾਣਕਾਰੀ ਦਾ ਖ਼ੁਲਾਸਾ ਕੀਤਾ ਗਿਆ। ਉਈਕੀ ਨੇ ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ), ਰੇਲ ਮੰਤਰੀ, ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਉਨ੍ਹਾਂ ਦੇ ਡਿਪਟੀ, ਏਅਰਲਾਈਨ ਦਫ਼ਤਰਾਂ, ਪੁਲੀਸ ਡਾਇਰੈਕਟਰ ਜਨਰਲ (ਡੀਜੀਪੀ) ਅਤੇ ਰੇਲਵੇ ਸੁਰੱਖਿਆ ਬਲ (ਆਰਪੀਐਫ), ਸਮੇਤ ਵੱਖ-ਵੱਖ ਸਰਕਾਰੀ ਸੰਸਥਾਵਾਂ ਨੂੰ ਈਮੇਲ ਭੇਜੇ ਹੋਏ ਹਨ।

Advertisement

ਅਧਿਕਾਰੀ ਨੇ ਕਿਹਾ ਕਿ ਸੋਮਵਾਰ ਨੂੰ ਨਾਗਪੁਰ ਪੁਲੀਸ ਨੇ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਦੇਵੇਂਦਰ ਫੜਨਵੀਸ ਦੇ ਸ਼ਹਿਰ ਵਿਚਲੇ ਨਿਵਾਸ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਜਦੋਂ ਉਈਕੀ ਨੇ ਇੱਕ ਈਮੇਲ ਭੇਜੀ ਜਿਸ ਵਿੱਚ ਧਮਕੀ ਦਿੱਤੀ ਗਈ ਸੀ। ਉਈਕੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਦੀ ਬੇਨਤੀ ਵੀ ਕੀਤੀ ਸੀ ਤਾਂ ਕਿ ਉਹ ਅਤਿਵਾਦੀ ਖਤਰਿਆਂ ਬਾਰੇ ਆਪਣੇ ਗਿਆਨ ’ਤੇ ਚਰਚਾ ਕਰ ਸਕੇ।

ਉਨ੍ਹਾਂ ਕਿਹਾ ਕਿ ਉਈਕੀ ਨੂੰ ਗ੍ਰਿਫ਼ਤਾਰ ਕਰਨ ਲਈ ਵਿਸ਼ੇਸ਼ ਟੀਮ ਬਣਾਈ ਗਈ ਹੈ ਅਤੇ ਜਲਦੀ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। 26 ਅਕਤੂਬਰ ਤੱਕ 13 ਦਿਨਾਂ ਵਿੱਚ ਭਾਰਤੀ ਹਵਾਈ ਕੰਪਨੀਆਂ ਦੁਆਰਾ ਸੰਚਾਲਿਤ 300 ਤੋਂ ਵੱਧ ਉਡਾਣਾਂ ਨੂੰ ਬੰਬ ਦੀ ਧਮਕੀ ਮਿਲੀ ਸੀ। ਸਰਕਾਰੀ ਏਜੰਸੀਆਂ ਨੇ ਪਹਿਲਾਂ ਕਿਹਾ ਸੀ ਕਿ ਜ਼ਿਆਦਾਤਰ ਧਮਕੀਆਂ ਸੋਸ਼ਲ ਮੀਡੀਆ ਰਾਹੀਂ ਦਿੱਤੀਆਂ ਗਈਆਂ ਸਨ। ਇਕੱਲੇ 22 ਅਕਤੂਬਰ ਨੂੰ ਇੰਡੀਗੋ ਅਤੇ ਏਅਰ ਇੰਡੀਆ ਦੀਆਂ 13-13 ਉਡਾਣਾਂ ਸਮੇਤ ਲਗਭਗ 50 ਉਡਾਣਾਂ ਨੂੰ ਬੰਬ ਦੀ ਧਮਕੀ ਮਿਲੀ ਸੀ। -ਪੀਟੀਆਈ

Advertisement
Tags :
Airlines Bomb ThreatBomb Threat Air India:bomb threat emailshoax threat email