ਏਅਰਲਾਈਨ ਪ੍ਰਣਾਲੀ ਸਧਾਰਨ ਢੰਗ ਨਾਲ ਕੰਮ ਕਰ ਰਹੀ ਹੈ: ਕੇਂਦਰੀ ਮੰਤਰੀ
08:05 AM Jul 21, 2024 IST
Advertisement
ਮੁੰਬਈ: ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ ਕਿਹਾ ਕਿ ਬੀਤੇ ਦਿਨ ਆਲਮੀ ਆਈਟੀ ਨੁਕਸ ਕਾਰਨ ਪ੍ਰਭਾਵਿਤ ਹੋਈ ਹਵਾਈ ਸੇਵਾ ਪ੍ਰਣਾਲੀ ਸਧਾਰਨ ਢੰਗ ਨਾਲ ਕੰਮ ਕਰਨ ਲੱਗ ਪਈ ਹੈ। ਉਨ੍ਹਾਂ ਕਿਹਾ ਕਿ ਮੰਤਰਾਲਾ ਹਵਾਈ ਅੱਡਿਆਂ ਤੇ ਏਅਰ ਲਾਈਨਾਂ ਦੇ ਸੰਚਾਲਨ ਦੀ ਲਗਾਤਾਰ ਨਿਗਰਾਨੀ ਕਰ ਰਿਹਾ ਹੈ। ਨਾਇਡੂ ਨੇ ਕਿਹਾ, ‘ਅੱਜ ਸਵੇਰੇ ਤਿੰਨ ਵਜੇ ਤੋਂ ਹਵਾਈ ਅੱਡਿਆਂ ’ਤੇ ਏਅਰ ਲਾਈਨ ਪ੍ਰਣਾਲੀ ਸਧਾਰਨ ਢੰਗ ਨਾਲ ਕੰਮ ਕਰਨ ਲੱਗ ਪਈ ਹੈ ਅਤੇ ਹੁਣ ਉਡਾਣਾਂ ਸਹੀ ਢੰਗ ਨਾਲ ਚੱਲ ਰਹੀਆਂ ਹਨ।’ ਇੱਕ ਸੂਤਰ ਅਨੁਸਾਰ ਇੰਡੀਗੋ, ਸਪਾਈਸਜੈੱਟ, ਅਕਾਸਾ ਤੇ ਏਅਰ ਇੰਡੀਆ ਐਕਸਪ੍ਰੈੱਸ ਸਮੇਤ ਵਧੇਰੇ ਹਵਾਈ ਸੇਵਾਵਾਂ ਦੀ ਰਾਖਵਾਂਕਰਨ ਤੇ ਚੈੱਕ ਇਨ ਪ੍ਰਣਾਲੀ ਹੁਣ ਚਾਲੂ ਹੋ ਗਈ ਹੈ। ਹਵਾਈ ਸੇਵਾ ਕੰਪਨੀ ਇੰਡੀਗੋ ਨੇ ਕਿਹਾ ਕਿ ਆਲਮੀ ਨੁਕਸ ਕਾਰਨ ਸੰਚਾਲਨ ਸਬੰਧੀ ਮੁਸ਼ਕਲਾਂ ਪੈਦਾ ਹੋ ਗਈਆਂ ਸਨ ਜੋ ਤਕਰੀਬਨ ਹੱਲ ਹੋ ਗਈਆਂ ਹਨ। ਹਾਲਾਂਕਿ ਗਾਹਕਾਂ ਨੂੰ ਅਜੇ ਵੀ ਦੇਰੀ ਤੇ ਸਮਾਂ ਸਾਰਨੀ ’ਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। -ਪੀਟੀਆਈ
Advertisement
Advertisement
Advertisement