ਹਵਾਈ, ਸਮੁੰਦਰੀ ਤੇ ਜ਼ਮੀਨੀ ਖਿੱਤਿਆਂ ’ਤੇ ਅਸਰ ਪਾਵੇਗਾ ਪੁਲਾੜ ਖੇਤਰ: ਸੀਡੀਐੱਸ
07:23 AM Apr 19, 2024 IST
ਨਵੀਂ ਦਿੱਲੀ, 18 ਅਪਰੈਲ
ਚੀਫ ਆਫ ਡਿਫੈਂਸ ਸਟਾਫ (ਸੀਡੀਐੱਸ) ਜਨਰਲ ਅਨਿਲ ਚੌਹਾਨ ਦਾ ਕਹਿਣਾ ਹੈ ਕਿ ਜੰਗ ਦੇ ਲਿਹਾਜ਼ ਨਾਲ ਭਵਿੱਖ ’ਚ ਪੁਲਾੜ ਖੇਤਰ ਹਵਾਈ, ਸਮੁੰਦਰੀ ਤੇ ਜ਼ਮੀਨੀ ਖਿੱਤਿਆਂ ’ਤੇ ਆਪਣਾ ਅਸਰ ਪਾਵੇਗਾ। ਦਿੱਲੀ ’ਚ ਤਿੰਨ ਰੋਜ਼ਾ ਭਾਰਤੀ ਰੱਖਿਆ ਪੁਲਾੜ ਸਮਾਗਮ ਦੇ ਉਦਘਾਟਨੀ ਸੈਸ਼ਨ ’ਚ ਪ੍ਰਸਾਰਿਤ ਇੱਕ ਰਿਕਾਰਡਿਡ ਵੀਡੀਓ ਰਾਹੀਂ ਸੰਬੋਧਨ ਕਰਦਿਆਂ ਜਨਰਲ ਚੌਹਾਨ ਨੇ ਇਹ ਵੀ ਕਿਹਾ ਕਿ ‘ਪੁਲਾੜ ਕੂਟਨੀਤੀ’ ਜਲਦੀ ਹੀ ਇੱਕ ਸਚਾਈ ਬਣ ਜਾਵੇਗੀ। ਜਲ ਸੈਨਾ ਮੁਖੀ ਐਡਮਿਰਲ ਆਰ ਹਰੀ ਕੁਮਾਰ, ਡੀਆਰਡੀਓ ਦੇ ਮੁਖੀ ਸਮੀਰ ਵੀ ਕਾਮਤ ਅਤੇ ਹਥਿਆਰਬੰਦ ਬਲਾਂ ਦੇ ਹੋਰ ਅਧਿਕਾਰੀ ਇੱਥੇ ਮਾਨੇਕਸ਼ਾਅ ਸੈਂਟਰ ’ਚ ਕਰਵਾਏ ਗਏ ਸਮਾਗਮ ’ਚ ਸ਼ਾਮਲ ਹੋਏ। ਜਨਰਲ ਚੌਹਾਨ ਨੇ ਆਪਣੇ ਸੰਬੋਧਨ ਦੌਰਾਨ ਭਵਿੱਖ ਦੀਆਂ ਜੰਗਾਂ ਵਿੱਚ ਪੁਲਾੜ ਦੀ ਭੂਮਿਕਾ
ਨੂੰ ਉਭਾਰਿਆ। -ਪੀਟੀਆਈ
Advertisement
Advertisement