For the best experience, open
https://m.punjabitribuneonline.com
on your mobile browser.
Advertisement

ਦਿੱਲੀ ’ਚ ਹਵਾ ਦੀ ਗੁਣਵੱਤਾ ਦਾ ਸੂਚਕ ਅੰਕ 400 ਤੋਂ ਪਾਰ

07:50 AM Nov 09, 2024 IST
ਦਿੱਲੀ ’ਚ ਹਵਾ ਦੀ ਗੁਣਵੱਤਾ ਦਾ ਸੂਚਕ ਅੰਕ 400 ਤੋਂ ਪਾਰ
ਨਵੀਂ ਦਿੱਲੀ ਦੇ ਤਿਲਕ ਮਾਰਗ ਤੋਂ ਧੁਆਂਖੀ ਧੁੰਦ ’ਚੋਂ ਲੰਘਦੇ ਹੋਏ ਵਾਹਨ। -ਫੋਟੋ: ਏਐੱਨਆਈ
Advertisement

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 8 ਨਵੰਬਰ
ਦਿੱਲੀ ਵਿੱਚ ਹਵਾ ਦੀ ਗੁਣਵੱਤਾ ਅੱਜ ਵੀ ‘ਗੰਭੀਰ’ ਸ਼੍ਰੇਣੀ ਵਿੱਚ ਰਹੀ। ਕਈ ਖੇਤਰਾਂ ਵਿੱਚ ਏਕਿਊਆਈ 400 ਨੂੰ ਪਾਰ ਕਰ ਗਿਆ ਜਿਸ ਕਾਰਨ ਦਿੱਲੀ ਵਿੱਚ ਸਾਹ ਦੀਆਂ ਸਮੱਸਿਆਵਾਂ ਵਿੱਚ ਚਿੰਤਾਜਨਕ ਵਾਧਾ ਦਰਜ ਕੀਤਾ ਗਿਆ। ਅੱਜ ਸਵੇਰੇ 7 ਵਜੇ ਤੱਕ ਦਿੱਲੀ ਦਾ ਅਸਲ-ਸਮੇਂ ਦਾ ਏਕਿਊਆਈ 377 ਸੀ। ਜਾਣਕਾਰੀ ਅਨੁਸਾਰ ਦਿੱਲੀ ਦੇ ਮੁੱਖ ਸਟੇਸ਼ਨਾਂ ਬਵਾਨਾ ਵਿੱਚ 440, ਰੋਹਿਣੀ ਵਿੱਚ 439, ਮੁੰਡਕਾ ਵਿੱਚ 428, ਨਵਾਂ ਮੋਤੀ ਬਾਗ ਵਿੱਚ 427, ਪੰਜਾਬੀ ਬਾਗ ਵਿੱਚ 406, ਆਰ ਕੇ ਪੁਰਮ ਵਿੱਚ 406, ਅਲੀਪੁਰ ਵਿੱਚ 397, ਦਵਾਰਕਾ ਸੈਕਟਰ 8 ਵਿੱਚ 391 ਅਤੇ ਨਜਫਗੜ੍ਹ ਵਿੱਚ 374 ਦਰਜ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਜਿਵੇਂ-ਜਿਵੇਂ ਤਾਪਮਾਨ ਘਟਦਾ ਜਾ ਰਿਹਾ ਹੈ, ਉਵੇਂ-ਉਵੇਂ ਹਵਾ ਦੀ ਗੁਣਵੱਤਾ ਦਾ ਪੱਧਰ ਖਰਾਬ ਹੁੰਦਾ ਜਾ ਰਿਹਾ। ਆਉਂਦੇ ਦਿਨਾਂ ਵਿੱਚ ਹਵਾ ਹੋਰ ਦੂਸ਼ਿਤ ਹੋ ਸਕਦੀ ਹੈ। ਬੀਤੇ ਦਿਨ 16 ਮੌਸਮ ਸਟੇਸ਼ਨਾਂ ਵਿੱਚ ਹਵਾ ਦੀ ਗੁਣਵੱਤਾ ਦਾ ਸੂਚਕ ਅੰਕ 400 ਤੋਂ ਵੱਧ ਦਰਜ ਕੀਤਾ ਗਿਆ ਸੀ। ਏਮਜ਼ ਦਿੱਲੀ ਦੇ ਐਸੋਸੀਏਟ ਪ੍ਰੋਫੈਸਰ ਡਾ. ਕਰਨ ਮਦਾਨ ਨੇ ਕਿਹਾ ਕਿ ਸਾਹ ਦੀਆਂ ਸਮੱਸਿਆਵਾਂ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ 15 ਤੋਂ 20 ਫੀਸਦ ਵਾਧਾ ਦੇਖਿਆ ਹੈ। ਮੌਜੂਦਾ ਸਮੇਂ ਬਹੁਤੇ ਮਰੀਜ਼ਾਂ ਨੂੰ ਤਣਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕੁਝ ਨੂੰ ਗੰਭੀਰ ਲੱਛਣਾਂ ਕਾਰਨ ਹਸਪਤਾਲ ਵਿੱਚ ਭਰਤੀ ਹੋਣ ਦੀ ਲੋੜ ਹੈ। ਪਿਛਲੇ ਦੋ ਦਿਨਾਂ ਤੋਂ ਸਾਹ ਲੈਣ ਵਿੱਚ ਤਕਲੀਫ਼, ​​ਗਲੇ ਵਿੱਚ ਇਨਫੈਕਸ਼ਨ ਅਤੇ ਅੱਖਾਂ ਵਿੱਚ ਜਲਣ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ। ਆਨੰਦ ਵਿਹਾਰ ਬੱਸ ਸਟੈਂਡ ਦੇ ਇੱਕ ਆਟੋਰਿਕਸ਼ਾ ਡਰਾਈਵਰ ਜਾਵੇਦ ਅਲੀ ਨੇ ਕਿਹਾ, ‘ਮੇਰੀਆਂ ਅੱਖਾਂ ਵਿੱਚ ਲਗਾਤਾਰ ਜਲਣ ਹੁੰਦੀ ਹੈ ਅਤੇ ਮੇਰੀਆਂ ਅੱਖਾਂ ਲਾਲ ਹੋ ਜਾਂਦੀਆਂ ਹਨ। ਮੈਂ ਧੁੰਦਲਾ ਦੇਖ ਸਕਦਾ ਹਾਂ। ਅਜਿਹੀ ਸਥਿਤੀ ਵਿੱਚ ਮੇਰੇ ਲਈ ਸੁਰੱਖਿਅਤ ਢੰਗ ਨਾਲ ਗੱਡੀ ਚਲਾਉਣਾ ਮੁਸ਼ਕਲ ਹੋ ਜਾਂਦਾ ਹੈ।’

Advertisement

ਭਾਜਪਾ ਨੇ ਪ੍ਰਦੂਸ਼ਣ ਦੇ ਮੁੱਦੇ ’ਤੇ ‘ਆਪ’ ਨੂੰ ਘੇਰਿਆ

ਨਵੀਂ ਦਿੱਲੀ:

Advertisement

ਭਾਜਪਾ ਆਗੂ ਸ਼ਹਿਜ਼ਾਦ ਪੂਨਾਵਾਲਾ ਨੇ ਅੱਜ ਯਮੁਨਾ ਨਦੀ ਦੇ ਪ੍ਰਦੂਸ਼ਣ ਲਈ ‘ਆਪ’ ’ਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਜ਼ਹਿਰੀਲੀ ਝੱਗ ਛੱਠ ਪੂਜਾ ਦੌਰਾਨ ਸ਼ਰਧਾਲੂਆਂ ਦੀ ਸੁਰੱਖਿਆ ਲਈ ਗੰਭੀਰ ਖ਼ਤਰਾ ਸਾਬਤ ਹੋਈ ਹੈ। ਉਨ੍ਹਾਂ ਪਾਣੀ ਅੇਤ ਹਵਾ ਦੂਸ਼ਿਤ ਹੋਣ ਲਈ ‘ਆਪ’ ਦੀਆਂ ਸਿਆਸੀ ਕਾਰਵਾਈਆਂ ਨੂੰ ਜ਼ਿੰਮੇਵਾਰ ਠਹਿਰਾਇਆ। ਭਾਜਪਾ ਆਗੂ ਨੇ ਕਿਹਾ, ‘ਬਹੁਤ ਸਾਰੇ ਲੋਕ ਇੱਥੇ ਸੂਰਜ ਦੇਵਤਾ ਦੀ ਪੂਜਾ ਕਰਨ ਲਈ ਇਕੱਠੇ ਹੋਏ ਹਨ ਪਰ ਸਥਿਤੀ ਅਜਿਹੀ ਹੈ ਕਿ ਦਿੱਲੀ ਹਾਈ ਕੋਰਟ ਨੂੰ ਕਹਿਣਾ ਪਿਆ ਕਿ ਕਿਸੇ ਨੂੰ ਵੀ ਘਾਟਾਂ ’ਤੇ ਨਹੀਂ ਜਾਣਾ ਚਾਹੀਦਾ ਕਿਉਂਕਿ ਇਸ ਨਾਲ ਉਨ੍ਹਾਂ ਦੀ ਸਿਹਤ ’ਤੇ ਅਸਰ ਪੈ ਸਕਦਾ ਹੈ।’ -ਏਐੱਨਆਈ

Advertisement
Author Image

joginder kumar

View all posts

Advertisement