ਰਾਜਧਾਨੀ ਵਿੱਚ ਹਵਾ ਗੁਣਵਤਾ ‘ਗੰਭੀਰ’
08:09 AM Dec 25, 2024 IST
ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਦਸੰਬਰ
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਦਿੱਲੀ ਵਿੱਚ ਅੱਜ ‘ਗੰਭੀਰ’ ਹਵਾ ਗੁਣਵੱਤਾ ਰਹੀ ਅਤੇ ਔਸਤ ਏਅਰ ਕੁਆਲਿਟੀ ਇੰਡੈਕਸ ਸਵੇਰੇ 8 ਵਜੇ 401 ਰਿਕਾਰਡ ਕੀਤਾ ਗਿਆ। ਇਹ ਬੀਤੇ ਦਿਨ ਹਲਕੀ ਬਾਰਿਸ਼ ਤੋਂ ਬਾਅਦ ਹੋਇਆ। 36 ਸਟੇਸ਼ਨਾਂ ’ਤੇ ਸਮੀਰ ਐਪ ਦੇ ਡੇਟਾ ਮੁਤਾਬਕ ਰੀਅਲ-ਟਾਈਮ ਹਵਾ ਦੀ ਗੁਣਵੱਤਾ ਤਹਿਤ ਦਿੱਲੀ ਭਰ ਵਿੱਚ ਏਕਿਊਆਈ ਪੱਧਰ 450 ਤੋਂ ਹੇਠਾਂ ਸੀ ਅਤੇ ਕੁਝ ਸਟੇਸ਼ਨਾਂ ਦੀ ਰੀਡਿੰਗ 400 ਤੋਂ ਘੱਟ ਹੈ। ਸਵੇਰੇ 8 ਵਜੇ ਸਭ ਤੋਂ ਵੱਧ ਏਕਿਊਆਈ ਰੀਡਿੰਗ ਬਵਾਨਾ ਸਟੇਸ਼ਨ ’ਤੇ 455 ਸੀ, ਜਦੋਂ ਕਿ ਇਬਿਆਸ ਦਿਲਸ਼ਾਦ ਗਾਰਡਨ ਵਿਚ ‘ਮਾੜੀ’ ਸ਼੍ਰੇਣੀ ਵਿੱਚ ਸਭ ਤੋਂ ਘੱਟ 222 ਅੰਕ ਦਰਜ ਕੀਤਾ ਗਿਅ। ਭਾਰਤੀ ਮੌਸਮ ਵਿਭਾਗ ਅਨੁਸਾਰ ਮੰਗਲਵਾਰ ਨੂੰ ਘੱਟੋ-ਘੱਟ ਤਾਪਮਾਨ ਸੀਜ਼ਨ ਦੇ ਔਸਤ ਤੋਂ ਘੱਟ 8.6 ਡਿਗਰੀ ਸੈਲਸੀਅਸ ਰਿਹਾ। ਸਵੇਰ ਸਮੇਂ ਸੰਘਣੀ ਧੁੰਦ ਦੇਖਣ ਨੂੰ ਮਿਲੀ, ਜਿਸ ਵਿਚ ਨਮੀ 79 ਤੋਂ 95 ਫੀਸਦੀ ਦੇ ਵਿਚਕਾਰ ਰਹੀ।
Advertisement
Advertisement