ਨਵੀਂ ਦਿੱਲੀ ਵਿਚ ਹਵਾ ਗੁਣਵੱਤਾ ‘ਬੇਹੱਦ ਖ਼ਰਾਬ’ ਸ਼੍ਰੇਣੀ ਵਿਚ ਦਰਜ
02:41 PM Oct 27, 2024 IST
ਦਿੱਲੀ ਵਿਚ ਐਤਵਾਰ ਨੂੰ ਹਵਾ ਵਿਚਲੇ ਪ੍ਰਦੂਸ਼ਣ ਨੂੰ ਘਟਾਉਣ ਲਈ ਪਾਣੀ ਦਾ ਛਿੜਕਾਅ ਕਰਦੇ ਹੋਏ ਨਿਗਮ ਦੇ ਕਰਮਚਾਰੀ। -ਫੋਟੋ: ਪੀਟੀਆਈ
ਨਵੀਂ ਦਿੱਲੀ, 27 ਅਕਤੂਬਰ
ਕੌਮੀ ਰਾਜਧਾਨੀ ਵਿਚ ਦੋ ਦਿਨਾਂ ਦੇ ਵਕਫ਼ੇ ਮਗਰੋਂ ਐਤਵਾਰ ਨੂੰ ਮੁੜ ਹਵਾ ਗੁਣਵੱਤਾ ‘ਬੇਹੱਦ ਖ਼ਰਾਬ’ ਸ਼੍ਰੇਣੀ ਵਿਚ ਦਰਜ ਕੀਤੀ ਗਈ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਦੇ ਅੰਕੜਿਆਂ ਮੁਤਾਬਕ ਦਿੱਲੀ ਵਿਚ ਅੱਜ ਸਵੇਰੇ 9 ਵਜੇ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) 359 ਦਰਜ ਕੀਤਾ ਗਿਆ ਜਦੋਂਕਿ ਸ਼ਨਿੱਚਰਵਾਰ ਨੂੰ ਇਹ 255 ਸੀ। ਬੋਰਡ ਨੇ 40 ਨਿਗਰਾਨੀ ਕੇਂਦਰਾਂ ਵਿਚੋਂ 36 ਦਾ ਅੰਕੜਾ ਸਾਂਝਾ ਕੀਤਾ ਹੈ, ਜਿਸ ਵਿਚੋਂ ਆਨੰਦ ਵਿਹਾਰ, ਅਲੀਪੁਰ, ਬਵਾਨਾ, ਜਹਾਂਗੀਰਪੁਰੀ, ਮੁੰਡਕਾ, ਵਜੀਰਪੁਰ, ਵਿਵੇਕ ਵਿਹਾਰ ਤੇ ਸੋਨੀਆ ਵਿਹਾਰ ਵਿਚ ਹਵਾ ਗੁਣਵੱਤਾ ‘ਗੰਭੀਰ’ ਸ਼੍ਰੇਣੀ ਵਿਚ ਦਰਜ ਕੀਤੀ ਗਈ ਜਦੋਂ ਕਿ ਬਾਕੀ 28 ਵਿਚ ਏਕਿਊਆਈ ‘ਬੇਹੱਦ ਖ਼ਰਾਬ’ ਸ਼੍ਰੇਣੀ ਵਿਚ ਰਿਹਾ। ਭਾਰਤੀ ਮੌਸਮ ਵਿਭਾਗ ਮੁਤਾਬਕ ਦਿੱਲੀ ਵਿਚ ਹਵਾ ਦੀ ਰਫ਼ਤਾਰ ਸਿਫ਼ਰ ਕਿਲੋਮੀਟਰ ਪ੍ਰਤੀ ਘੰਟਾ ਸੀ। ਪਿਛਲੇ ਦੋ ਦਿਨਾਂ ਵਿਚ ਅਨੁਕੂਲ ਹਵਾਵਾਂ ਕਰਕੇ ਰਾਜਧਾਨੀ ਦੀ ਹਵਾ ਗੁਣਵੱਤਾ ‘ਬਹੁਤ ਖਰਾਬ’ ਤੋਂ ‘ਖਰਾਬ’ ਸ਼੍ਰੇਣੀ ਵਿਚ ਪਹੁੰਚ ਗਈ ਸੀ। -ਪੀਟੀਆਈ
Advertisement
Advertisement