For the best experience, open
https://m.punjabitribuneonline.com
on your mobile browser.
Advertisement

ਦਿੱਲੀ ਵਿੱਚ ਹਵਾ ਦੀ ਗੁਣਵੱਤਾ ਲਗਾਤਾਰ ਪੰਜਵੇਂ ਦਿਨ ਵੀ ‘ਖਰਾਬ’

10:08 AM Oct 28, 2023 IST
ਦਿੱਲੀ ਵਿੱਚ ਹਵਾ ਦੀ ਗੁਣਵੱਤਾ ਲਗਾਤਾਰ ਪੰਜਵੇਂ ਦਿਨ ਵੀ ‘ਖਰਾਬ’
ਕਰਤੱਵਿਆ ਪੱਥ ’ਤੇ ਧੁਆਂਖੀ ਧੁੰਦ ਵਿੱਚ ਸਾਈਕਲ ਚਲਾਉਂਦਾ ਹੋਇਆ ਇੱਕ ਵਿਅਕਤੀ। -ਫੋਟੋ: ਰਾਇਟਰਜ਼
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਅਕਤੂਬਰ
ਦਿੱਲੀ ਦੀ ਹਵਾ ਦੀ ਗੁਣਵੱਤਾ ਅੱਜ ਲਗਾਤਾਰ ਪੰਜਵੇਂ ਦਿਨ ‘ਖਰਾਬ’ ਸ਼੍ਰੇਣੀ ’ਚ ਰਹੀ ਅਤੇ ਆਉਣ ਵਾਲੇ ਦਿਨਾਂ ’ਚ ਇਹ ਹੋਰ ਖਰਾਬ ਹੋਣ ਦੀ ਸੰਭਾਵਨਾ ਹੈ। ਕੌਮੀ ਰਾਜਧਾਨੀ ਦਾ ਔਸਤ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) 256 ਦਰਜ ਕੀਤਾ ਗਿਆ। ਕਈ ਖੇਤਰਾਂ ਵਿੱਚ ਏਕਿਊਆਈ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ। ਦਿੱਲੀ ਦੀ 24 ਘੰਟੇ ਦੀ ਔਸਤ ਏਕਿਊਆਈ ਬੀਤੀ ਸ਼ਾਮ 4 ਵਜੇ 256, ਬੁੱਧਵਾਰ ਨੂੰ 243 ਅਤੇ ਮੰਗਲਵਾਰ ਨੂੰ 220 ਦਰਜ ਕੀਤੀ ਗਈ ਸੀ। ਕੇਂਦਰ ਦੇ ਏਅਰ ਕੁਆਲਿਟੀ ਵਾਰਨਿੰਗ ਸਿਸਟਮ ਅਨੁਸਾਰ ਕੌਮੀ ਰਾਜਧਾਨੀ ਵਿੱਚ ਭਲਕੇ ਹਵਾ ਦੀ ਗੁਣਵੱਤਾ ‘ਬਹੁਤ ਖਰਾਬ’ ਸ਼੍ਰੇਣੀ ਤੱਕ ਪਹੁੰਚਣ ਦੀ ਸੰਭਾਵਨਾ ਹੈ।

Advertisement

ਕੇਜਰੀਵਾਲ ਦੀ ਅਣਗਹਿਲੀ ਕਾਰਨ ਲੋਕਾਂ ਦਾ ਘੁੱਟ ਰਿਹੈ ਸਾਹ: ਮਾਲਵੀਆ

ਦਿੱਲੀ ’ਚ ਪ੍ਰਦੂਸ਼ਣ ਨੂੰ ਲੈ ਕੇ ‘ਆਪ’ ਦੀ ਨਿਖੇਧੀ ਕਰਦਿਆਂ ਭਾਜਪਾ ਆਗੂ ਅਮਿਤ ਮਾਲਵੀਆ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਦੀ ਅਣਗਹਿਲੀ ਕਾਰਨ ਦਿੱਲੀ ਘੁਟਣ ਨਾਲ ਮਰ ਰਹੀ ਹੈ। ਮਾਲਵੀਆ ਨੇ ਕਿਹਾ ਕਿ 2020 ਵਿੱਚ ‘ਆਪ’ ਨੇ ਕਿਹਾ ਕਿ ਸੀ ਕਿ ਪੰਜਾਬ ਵਿੱਚ ਪਰਾਲੀ ਸਾੜਨ ਕਾਰਨ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਹੋ ਰਿਹਾ ਹੈ। ਹੁਣ 2023‌ ਵਿੱਚ ‘ਆਪ’ ਕਹਿ ਰਹੀ ਹੈ ਕਿ ਉਨ੍ਹਾਂ ਕੋਲ ਕੋਈ ਅਧਿਕਾਰਤ ਅੰਕੜੇ ਨਹੀਂ ਹਨ।

Advertisement
Author Image

sukhwinder singh

View all posts

Advertisement
Advertisement
×