ਦਿੱਲੀ ’ਚ ਹਵਾ ਦੀ ਗੁਣਵੱਤਾ ਬਹੁਤ ਖ਼ਰਾਬ
12:49 PM Nov 26, 2023 IST
ਨਵੀਂ ਦਿੱਲੀ, 26 ਨਵੰਬਰ
Advertisement
ਦਿੱਲੀ ’ਚ ਹਵਾ ਦੀ ਗੁਣਵੱਤਾ ਐਤਵਾਰ ਨੂੰ ‘ਬਹੁਤ ਮਾੜੀ’ ਰਹੀ। ਰਾਜਧਾਨੀ ਦਾ ਏਅਰ ਕੁਆਲਿਟੀ ਸੂਚਕ ਅੰਕ (ਏਕਿਊਆਈ) ਸਵੇਰੇ 9 ਵਜੇ 385 'ਤੇ ਰਿਹਾ। ਲੋਕਾਂ ਨੂੰ ਹਵਾ ਪ੍ਰਦੂਸ਼ਣ ਕਾਰਨ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਲੋਕਾਂ ਨੂੰ ਸਾਹ ਲੈਣਾ ਔਖਾ ਹੋ ਰਿਹਾ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ 389, ਸ਼ੁੱਕਰਵਾਰ ਨੂੰ 415, ਵੀਰਵਾਰ ਨੂੰ 390, ਬੁੱਧਵਾਰ ਨੂੰ 394, ਮੰਗਲਵਾਰ ਨੂੰ 365, ਸੋਮਵਾਰ ਨੂੰ 348 ਅਤੇ ਐਤਵਾਰ (19 ਨਵੰਬਰ) ਨੂੰ 301 ਸੀ। ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਸਬੰਧਤ ਏਜੰਸੀਆਂ ਅਤੇ ਵਿਭਾਗਾਂ ਨੂੰ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ 'ਤੇ ਪਾਬੰਦੀਆਂ ਨੂੰ ਸਖ਼ਤੀ ਨਾਲ ਲਾਗੂ ਕਰਨ ਅਤੇ ਬਾਇਓਮਾਸ ਸਾੜਨ ਦੀਆਂ ਵੱਧ ਰਹੀਆਂ ਘਟਨਾਵਾਂ ਨੂੰ ਰੋਕਣ ਲਈ ਨਿਰਦੇਸ਼ ਦਿੱਤੇ ਹਨ। -ਪੀਟੀਆਈ
Advertisement
Advertisement