ਹਵਾ ਸ਼ੁੱਧਤਾ: ਖੰਨਾ ਦਾ 8ਵਾਂ ਸਥਾਨ ਆਉਣ ’ਤੇ ਵਿਧਾਇਕ ਦਾ ਸਨਮਾਨ
ਨਿੱਜੀ ਪੱਤਰ ਪ੍ਰੇਰਕ
ਖੰਨਾ, 16 ਨਵੰਬਰ
ਅੱਜ ਇਥੋਂ ਦੇ ਗੋਲਡਨ ਗ੍ਰੇਨ ਕਲੱਬ ਵਿੱਚ ਸ਼ਹਿਰ ਦੀਆਂ ਵੱਖ-ਵੱਖ ਸਮਾਜਿਕ ਅਤੇ ਉਦਯੋਗਿਕ ਸੰਸਥਾਵਾਂ ਨੇ ਖੰਨਾ ਦੇ ਹਵਾ ਸ਼ੁੱਧਤਾ ’ਚ ਭਾਰਤ ਦੇ ਸ਼ਹਿਰਾਂ ਵਿਚੋਂ 8ਵਾਂ ਸਥਾਨ ਆਉਣ ਤੇ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਲੱਬ ਦੇ ਚੇਅਰਮੈੈਨ ਵਿਨੋਦ ਵਸ਼ਿਸ਼ਟ ਨੇ ਦੱਸਿਆ ਵਿਧਾਇਕ ਸੌਂਦ ਦੇ ਯਤਨਾਂ ਨਗਰ ਕੌਂਸਲ ਵੱਲੋਂ ਪ੍ਰਦੂਸ਼ਣ ’ਤੇ ਕਾਬੂ ਪਾਉਣ ਲਈ ਸਮੌਗ ਮਸ਼ੀਨ, ਸੜਕਾਂ ’ਚੋਂ ਧੂੜ ਸਾਫ ਕਰਨ ਲਈ ਜੈਟਿੰਗ ਮਸ਼ੀਨ, ਸੀਵਰੇਜ ਸਾਫ਼ ਕਰਨ ਲਈ ਮਸ਼ੀਨ, ਸਲਿਟਿੰਗ ਮਸ਼ੀਨ ਤੇ ਕੈਂਬੀ ਮਸ਼ੀਨ ਆਦਿ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਪਰਮਜੀਤ ਸਿਘ ਪੰਮੀ ਨੇ ਕਿਹਾ ਕਿ ਜੇਕਰ ਖੰਨਾ ਵਿਚ ਇਸੇ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਣ ਤਾਂ ਸ਼ਹਿਰ ਭਾਰਤ ਦੇ ਸ਼ਹਿਰਾਂ ਵਿਚੋਂ ਪਹਿਲੇ ਨੰਬਰ ’ਤੇ ਆ ਸਕਦਾ ਹੈ, ਜਿਸ ਲਈ ਸ਼ਹਿਰ ਵਾਸੀਆਂ ਨੂੰ ਵਿਧਾਇਕ ਦਾ ਸਾਥ ਦੇਣਾ ਚਾਹੀਦਾ ਹੈ। ਇਸ ਮੌਕੇ ਵਿਧਾਇਕ ਸੌਂਦ ਨੇ ਕਿਹਾ ਕਿ ਖੰਨਾ ਵਿਚ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਸਮੋਕ ਟਾਵਰ ਲਾਏ ਜਾ ਰਹੇ ਹਨ ਅਤੇ ਸ਼ਹਿਰ ਦੀ ਸਫਾਈ ਲਈ ਹੋਰ ਮਸ਼ੀਨਾਂ ਖ੍ਰੀਦੀਆਂ ਜਾ ਰਹੀਆਂ ਹਨ। ਇਸ ਮੌਕੇ ਮੰਗਤ ਸਿੰਘ, ਸੁਨੀਲ ਅਗਰਵਾਲ, ਰਾਜ ਜਿੰਦਲ, ਅਨੁਰਾਗ ਗੁਪਤਾ, ਰਾਜਨ ਅਗਰਵਾਲ, ਦਰਸ਼ਨ ਨੀਲਾਸ ਅਤੇ ਪਰਮਿੰਦਰ ਸਿੰਘ ਆਦਿ ਹਾਜ਼ਰ ਸਨ।