For the best experience, open
https://m.punjabitribuneonline.com
on your mobile browser.
Advertisement

ਦਿੱਲੀ ਵਿੱਚ ਹਵਾ ਪ੍ਰਦੂਸ਼ਣ ਮੁੜ ਵਧਿਆ

10:41 AM Nov 24, 2024 IST
ਦਿੱਲੀ ਵਿੱਚ ਹਵਾ ਪ੍ਰਦੂਸ਼ਣ ਮੁੜ ਵਧਿਆ
ਗੁਰੂਗ੍ਰਾਮ ਵਿੱਚ ਧੁਆਂਖੀ ਧੁੰਦ ਦੌਰਾਨ ਜਾਂਦੀ ਹੋਈ ਰੇਲ ਗੱਡੀ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 23 ਨਵੰਬਰ
ਦਿੱਲੀ ਵਿੱਚ ਹਵਾ ਦੀ ਗੁਣਵੱਤਾ ਲਗਾਤਾਰ ਨਿੱਘਰਦੀ ਜਾ ਰਹੀ ਹੈ। ਅੱਜ ਸ਼ਹਿਰ ਵਿੱਚ ਹਵਾ ਦੀ ਗੁਣਵੱਤਾ ਦਾ ਪੱਧਰ (ਏਕਿਊਆਈ) ਥੋੜ੍ਹੇ ਸੁਧਾਰ ਤੋਂ ਬਾਅਦ ਮੁੜ 420 ਨਾਲ ‘ਗੰਭੀਰ ਸ਼੍ਰੇਣੀ’ ਵਿੱਚ ਪੁੱਜ ਗਿਆ, ਜਦੋਂ ਕਿ ਘੱਟ ਤੋਂ ਘੱਟ ਤਾਪਮਾਨ 11.4 ਡਿਗਰੀ ਸੈਲਸੀਅਸ ਰਿਹਾ। ਕੌਮੀ ਰਾਜਧਾਨ ਵਿੱਚ 38 ਨਿਗਰਾਨੀ ਕੇਂਦਰਾਂ ’ਚੋਂ 9 ਵਿੱਚ ਹਵਾ ਦੀ ਗੁਣਵੱਤਾ ਦਾ ਸੂਚਕਅੰਕ (ਏਕਿਊਆਈ) 450 ਤੋਂ ਵੱਧ ਅੰਕੜੇ ਨਾਲ ‘ਗੰਭੀਰ ਪਲਸ’ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ ਹੈ। 19 ਹੋਰ ਕੇਂਦਰਾਂ ਵਿੱਚ 400 ਤੋਂ 450 ਵਿਚਕਾਰ ਏਕਿਊਆਈ ਦੇ ਨਾਲ ਹਵਾ ਦੀ ਗੁਣਵੱਤਾ ‘ਗੰਭੀਰ ਸ਼੍ਰੇਣੀ’ ਵਿੱਚ ਦਰਜ ਕੀਤੀ ਗਈ ਹੈ। ਬਾਕੀ ਕੇਂਦਰਾਂ ਵਿੱਚ ਏਕਿਊਆਈ ਬਹੁਤ ਖਰਾਬ ਸ਼੍ਰੇਣੀ ਵਿੱਚ ਰਿਹਾ। ਜਾਣਕਾਰੀ ਅਨੁਸਾਰ ਅੱਜ ਸਵੇਰੇ ਅੱਠ ਵਜੇ ਤੱਕ ਮੌਸਮ ਵਿੱਚ ਨਮੀ ਦੀ ਮਾਤਰਾ 97 ਫੀਸਦ ਰਹੀ ਤੇ ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਦਿੱਲੀ ਵਿੱਚ ਹਵਾ ਦੀ ਗੁਣਵੱਤ ਕਈ ਦਿਨਾਂ ਤੋਂ ਖ਼ਤਰਨਾਕ ਬਣੀ ਹੋਈ ਹੈ। 30 ਅਕਤੂਬਰ ਨੂੰ ਇਹ ਪਹਿਲੀ ਬਾਰ ਬਹੁਤ ਖਰਾਬ ਸ਼੍ਰੇਣੀ ਵਿੱਚ ਪੁੱਜ ਗਈ ਸੀ ਤੇ 15 ਦਿਨਾਂ ਤੱਕ ਇਹੀ ਸਥਿਤੀ ਰਹੀ। ਬੁੱਧਵਾਰ ਤੱਕ ਹਵਾ ਦੀ ਗੁਣਵੱਤਾ ਗੰਭੀਰ ਸ਼੍ਰੇਣੀ ਦੇ ਅੰਕੜੇ ਨੂੰ ਵੀ ਟੱਪ ਗਈ ਸੀ। ਵੀਰਵਾਰ ਨੂੰ ਪ੍ਰਦੂਸ਼ਣ ਵਿੱਚ ਥੋੜ੍ਹਾ ਸੁਧਾਰ ਹੋਇਆ, ਪਰ ਸ਼ੁੱਕਰਵਾਰ ਨੂੰ ਹਵਾ ਦੀ ਗੁਣਵੱਤਾ ਮੁੜ ਖਰਾਬ ਹੋਣ ਲੱਗੀ ਅਤੇ ਅੱਜ ‘ਗੰਭੀਰ ਸ਼੍ਰੇਣੀ’ ਵਿਚ ਪੁੱਜ ਗਈ।

Advertisement

Advertisement
Advertisement
Author Image

Advertisement