For the best experience, open
https://m.punjabitribuneonline.com
on your mobile browser.
Advertisement

ਏਅਰ ਮਾਰਸ਼ਲ ਤੇਜਿੰਦਰ ਸਿੰਘ ਹੋਣਗੇ ਹਵਾਈ ਸੈਨਾ ਦੇ ਨਵੇਂ ਉਪ ਮੁਖੀ

09:29 PM Aug 31, 2024 IST
ਏਅਰ ਮਾਰਸ਼ਲ ਤੇਜਿੰਦਰ ਸਿੰਘ ਹੋਣਗੇ ਹਵਾਈ ਸੈਨਾ ਦੇ ਨਵੇਂ ਉਪ ਮੁਖੀ
Advertisement

ਨਵੀਂ ਦਿੱਲੀ, 31 ਅਗਸਤ
ਫ਼ੌਜ ਵਿੱਚ ਸਵਦੇਸ਼ੀਕਰਨ ਨੂੰ ਮਿਲ ਰਹੇ ਵੱਡੇ ਹੁਲਾਰੇ ਵਿਚਾਲੇ ਏਅਰ ਮਾਰਸ਼ਲ ਤੇਜਿੰਦਰ ਸਿੰਘ ਪਹਿਲੀ ਸਤੰਬਰ ਨੂੰ ਹਵਾਈ ਸੈਨਾ ਦੇ ਨਵੇਂ ਉਪ ਮੁਖੀ ਵਜੋਂ ਅਹੁਦਾ ਸੰਭਾਲਣਗੇ। ਹਵਾਈ ਸੈਨਾ ਦੇ ਉਪ ਮੁਖੀ ਸੈਨਾ ਵਿੱਚ ਆਧੁਨਿਕਤਾ ਅਤੇ ਅਸਾਸਿਆਂ ਦੀ ਖਰੀਦ ਦੇ ਇੰਚਾਰਜ ਹੁੰਦੇ ਹਨ।
ਏਅਰ ਮਾਰਸ਼ਲ ਤੇਜਿੰਦਰ ਸਿੰਘ 2023 ਤੋਂ ਸਭ ਤੋਂ ਅਹਿਮ ਮੰਨੀ ਜਾਂਦੀ ਹਵਾਈ ਸੈਨਾ ਦੀ ਪੂਰਬੀ ਕਮਾਂਡ ਦੇ ਸਭ ਤੋਂ ਸੀਨੀਅਰ ਹਵਾਈ ਸਟਾਫ ਅਫ਼ਸਰ ਹਨ। ਜੰਗੀ ਜਹਾਜ਼ਾਂ ਦੇ ਤਜਰਬੇਕਾਰ ਪਾਇਲਟ ਤੇਜਿੰਦਰ ਸਿੰਘ ਨੇ ਵੱਖ-ਵੱਖ ਹਵਾਈ ਜਹਾਜ਼ਾਂ ਵਿੱਚ 4500 ਘੰਟੇ ਉਡਾਣ ਭਰੀ ਹੈ। -ਏਐੱਨਆਈ

Advertisement

Advertisement
Advertisement
Author Image

Advertisement