ਏਅਰ ਮਾਰਸ਼ਲ ਤੇਜਿੰਦਰ ਸਿੰਘ ਨੇ ਹਵਾਈ ਫ਼ੌਜ ਦੇ ਉਪ ਮੁਖੀ ਦਾ ਅਹੁਦਾ ਸੰਭਾਲਿਆ
03:57 PM Sep 01, 2024 IST
Advertisement
ਨਵੀਂ ਦਿੱਲੀ, 1 ਸਤੰਬਰ
ਏਅਰ ਮਾਰਸ਼ਲ ਤੇਜਿੰਦਰ ਸਿੰਘ ਨੇ ਐਤਵਾਰ ਨੂੰ ਭਾਰਤੀ ਹਵਾਈ ਫ਼ੌਜ ਦੇ ਉਪ ਮੁਖੀ ਦਾ ਅਹੁਦਾ ਸੰਭਾਲ ਲਿਆ ਹੈ। ਇਹ ਜਾਣਕਾਰੀ ਰੱਖਿਆ ਮੰਤਰਾਲੇ ਨੇ ਇਕ ਬਿਆਨ ਵਿਚ ਦਿੱਤੀ ਹੈ।
ਇਥੇ ਹਵਾਈ ਫ਼ੌਜ ਦੇ ਹੈੱਡ ਕੁਆਰਡਟਰ (ਵਾਯੂ ਭਵਨ) ਵਿਚ ਅਹੁਦੇ ਦਾ ਚਾਰਜ ਲੈਣ ਤੋਂ ਬਾਅਦ ਏਅਰ ਮਾਰਸ਼ਲ ਤੇਜਿੰਦਰ ਸਿੰਘ ਨੇ ਨੈਸ਼ਨਲ ਵਾਰ ਮੈਮੋਰੀਅਲ (National War Memorial) ਵਿਖੇ ਦੇਸ਼ ਦੇ ਸ਼ਹੀਦ ਫ਼ੌਜੀ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। -ਪੀਟੀਆਈ
Advertisement
Advertisement