For the best experience, open
https://m.punjabitribuneonline.com
on your mobile browser.
Advertisement

ਏਅਰ ਇੰਡੀਆ ਦੀ ਪੋਰਟ ਬਲੇਅਰ ਹਵਾਈ ਅੱਡੇ ’ਤੇ ਰਾਤ ਵੇਲੇ ਉਡਾਣ ਸਫਲਤਾਪੂਰਵਕ ਉਤਰੀ

08:33 PM Jun 29, 2024 IST
ਏਅਰ ਇੰਡੀਆ ਦੀ ਪੋਰਟ ਬਲੇਅਰ ਹਵਾਈ ਅੱਡੇ ’ਤੇ ਰਾਤ ਵੇਲੇ ਉਡਾਣ ਸਫਲਤਾਪੂਰਵਕ ਉਤਰੀ
Advertisement

ਪੋਰਟ ਬਲੇਅਰ, 29 ਜੂਨ
ਏਅਰ ਇੰਡੀਆ ਦੀ ਇਕ ਉਡਾਣ ਨੇ ਪੋਰਟ ਬਲੇਅਰ ਹਵਾਈ ਅੱਡੇ ’ਤੇ ਰਾਤ ਵੇਲੇ ਸਫਲ ਲੈਂਡਿੰਗ ਕੀਤੀ ਹੈ। ਅਧਿਕਾਰੀ ਨੇ ਦੱਸਿਆ ਕਿ ਏਅਰ ਇੰਡੀਆ ਦੀ ਏਅਰਬੱਸ ਏ321 68 ਯਾਤਰੀਆਂ ਨਾਲ ਅੰਡੇਮਾਨ ਅਤੇ ਨਿਕੋਬਾਰ ਕਮਾਂਡ ਅਧੀਨ ਪੋਰਟ ਬਲੇਅਰ ਦੇ ਵੀਰ ਸਾਵਰਕਰ ਕੌਮਾਂਤਰੀ ਹਵਾਈ ਅੱਡੇ ’ਤੇ ਸਫਲਤਾ ਨਾਲ ਉਤਰੀ। ਇਹ ਉਡਾਣ ਕੋਲਕਾਤਾ ਤੋਂ ਸ਼ਾਮ 5.40 ਵਜੇ ਰਵਾਨਾ ਹੋਈ ਅਤੇ ਸ਼ਾਮ 7.34 ਵਜੇ ਪੋਰਟ ਬਲੇਅਰ ’ਤੇ ਉਤਰੀ। ਅੰਡੇਮਾਨ ਤੇ ਨਿਕੋਬਾਰ ਕਮਾਂਡ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਸਫਲ ਨਾਈਟ ਲੈਂਡਿੰਗ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਲਈ ਹਵਾਈ ਸੰਪਰਕ ਵਧਾਉਣ ਅਤੇ ਸੈਰ-ਸਪਾਟੇ ਨੂੰ ਹੁਲਾਰਾ ਦੇਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਇਹ ਭਾਰਤੀ ਜਲ ਸੈਨਾ, ਅੰਡੇਮਾਨ ਅਤੇ ਨਿਕੋਬਾਰ ਕਮਾਂਡ (ਏਐਨਸੀ) ਅਤੇ ਏਅਰਪੋਰਟ ਅਥਾਰਟੀ ਦੇ ਯਤਨਾਂ ਨਾਲ ਸੰਭਵ ਹੋਈ ਹੈ। ਜ਼ਿਕਰਯੋਗ ਹੈ ਕਿ ਵੀਰ ਸਾਵਰਕਰ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਇੰਸਟਰੂਮੈਂਟ ਲੈਂਡਿੰਗ ਸਿਸਟਮ (ਆਈਐਲਐਸ) ਨੂੰ ਕੈਟ-I ਵਿੱਚ ਅਪਗ੍ਰੇਡ ਕੀਤਾ ਗਿਆ ਹੈ। ਅਧਿਕਾਰੀਆਂ ਨੇ ਨਿੱਜੀ ਏਅਰਲਾਈਨ ਅਪਰੇਟਰਾਂ ਨੂੰ ਅਪੀਲ ਕੀਤੀ ਕਿ ਉਹ ਪੋਰਟ ਬਲੇਅਰ ਹਵਾਈ ਅੱਡੇ ’ਤੇ ਰਾਤ ਦੀ ਲੈਂਡਿੰਗ ਅਤੇ ਟੇਕਆਫ ਦੀ ਸਹੂਲਤ ਦਾ ਲਾਭ ਉਠਾਉਣ। ਪੀਟੀਆਈ

Advertisement

Advertisement
Author Image

sukhitribune

View all posts

Advertisement
Advertisement
×