ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰੂਸ ’ਚ ਫਸੇ ਯਾਤਰੀਆਂ ਨੂੰ ਕੱਢਣ ਲਈ ਏਅਰ ਇੰਡੀਆ ਦਾ ਜਹਾਜ਼ ਰਵਾਨਾ

09:34 PM Jun 23, 2023 IST

ਨਵੀਂ ਦਿੱਲੀ, 7 ਜੂਨ

Advertisement

ਏਅਰ ਇੰਡੀਆ ਨੇ ਅੱਜ ਕਿਹਾ ਕਿ ਇਸ ਦੀ ਰੂਸ ਵਿਚ ਮੰਗਲਵਾਰ ਨੂੰ ਹੰਗਾਮੀ ਹਾਲਤ ਵਿਚ ਉਤਰੀ ਉਡਾਣ ਦੇ ਯਾਤਰੀਆਂ ਨੂੰ ਉੱਥੋਂ ਕੱਢਣ ਲਈ ਇਕ ਹੋਰ ਜਹਾਜ਼ ਮੁੰਬਈ ਤੋਂ ਰਵਾਨਾ ਕਰ ਦਿੱਤਾ ਗਿਆ ਹੈ। ਕੇਂਦਰੀ ਹਵਾਬਾਜ਼ੀ ਮੰਤਰੀ ਜਯੋਤਿਰਦਿੱਤਿਆ ਸਿੰਧੀਆ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਯਾਤਰੀਆਂ ਨੂੰ ਸੁਰੱਖਿਅਤ ਮੰਜ਼ਿਲ ਉਤੇ ਪਹੁੰਚਾਉਣ ਦਾ ਭਰੋਸਾ ਦਿਵਾਇਆ। ਜ਼ਿਕਰਯੋਗ ਹੈ ਕਿ ਦਿੱਲੀ ਤੋਂ ਸਾਂ ਫਰਾਂਸਿਸਕੋ ਜਾ ਰਿਹਾ ਏਅਰਲਾਈਨ ਦਾ ਇਕ ਜਹਾਜ਼ (ਬੋਇੰਗ 777-200 ਐਲਆਰ) ਤਕਨੀਕੀ ਖਰਾਬੀ ਕਾਰਨ ਮੰਗਲਵਾਰ ਹੰਗਾਮੀ ਹਾਲਤ ਵਿਚ ਪੂਰਬੀ ਰੂਸ ਦੇ ਦੂਰ-ਦਰਾਜ ਦੇ ਇਲਾਕੇ ਮਗਦਾਨ ਵਿਚ ਉਤਰਿਆ ਸੀ। ਇਸ ਵਿਚ 216 ਯਾਤਰੀ ਸਵਾਰ ਸਨ ਜਿਨ੍ਹਾਂ ਨੂੰ ਬੰਦਰਗਾਹ ਸ਼ਹਿਰ ਵਿਚ ਆਰਜ਼ੀ ਸਥਿਤੀਆਂ ਵਿਚ ਠਹਿਰਾਇਆ ਗਿਆ ਹੈ। ਏਅਰਲਾਈਨ ਨੇ ਕਿਹਾ ਹੈ ਕਿ ਇਹ ‘ਫੈਰੀ ਉਡਾਣ’ ਸਾਰੇ ਯਾਤਰੀਆਂ ਤੇ ਅਮਲੇ ਨੂੰ ਭਲਕੇ ਸਾਂ ਫਰਾਂਸਿਸਕੋ ਲੈ ਕੇ ਜਾਵੇਗੀ। ਏਅਰਲਾਈਨ ਨੇ ਦੱਸਿਆ ਕਿ ਜਹਾਜ਼ ਬਾਅਦ ਦੁਪਹਿਰ 3.20 ‘ਤੇ ਰੂਸ ਲਈ ਰਵਾਨਾ ਹੋਇਆ ਹੈ। ਇਸ ਤੋਂ ਪਹਿਲਾਂ ਇਸ ਨੂੰ ਛਤਰਪਤੀ ਸ਼ਿਵਾਜੀ ਹਵਾਈ ਅੱਡੇ ਤੋਂ ਇਕ ਵਜੇ ਰਵਾਨਾ ਕੀਤਾ ਜਾਣਾ ਸੀ। ਵੇਰਵਿਆਂ ਮੁਤਾਬਕ ਬੋਇੰਗ 777 ਦੇ ਇੰਜਣ ਵਿਚ ਖਰਾਬੀ ਆਉਣ ਕਾਰਨ ਇਸ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ। ਜਹਾਜ਼ ਦੇ 216 ਯਾਤਰੀਆਂ ਤੇ 16 ਸਟਾਫ਼ ਮੈਂਬਰਾਂ ਨੂੰ ਆਰਜ਼ੀ ਪ੍ਰਬੰਧ ਕਰ ਕੇ ਰੂਸ ਦੇ ਕਸਬੇ ਵਿਚ ਠਹਿਰਾਇਆ ਗਿਆ ਹੈ। ਏਅਰ ਇੰਡੀਆ ਨੇ ਦੱਸਿਆ ਕਿ ਲੈਂਡ ਹੋਏ ਜਹਾਜ਼ ਦੇ ਬਦਲੇ ਭੇਜੀ ਗਈ ਉਡਾਣ ਵਿਚ ਇਕ ਟੀਮ ਵੀ ਭੇਜੀ ਗਈ ਹੈ ਜੋ ਫਸੇ ਯਾਤਰੀਆਂ ਤੇ ਸਟਾਫ਼ ਨੂੰ ਮਦਦ ਮੁਹੱਈਆ ਕਰਵਾਏਗੀ। ਮਗਦਾਨ ਤੋਂ ਇਹ ਜਹਾਜ਼ ਸਾਂ ਫਰਾਂਸਿਸਕੋ ਲਈ ਉਡਾਣ ਭਰੇਗਾ। ਇਸ ਤੋਂ ਪਹਿਲਾਂ ਏਅਰਲਾਈਨ ਨੇ ਕਿਹਾ ਸੀ ਕਿ ਯਾਤਰੀਆਂ ਨੂੰ ਹੋਟਲ ਵਿਚ ਠਹਿਰਾਉਣ ਦੇ ਯਤਨ ਕੀਤੇ ਜਾ ਰਹੇ ਹਨ ਪਰ ਮਗਰੋਂ ਆਰਜ਼ੀ ਪ੍ਰਬੰਧ ਕੀਤੇ ਗਏ। -ਪੀਟੀਆਈ

Advertisement

ਹਾਲਾਤ ‘ਤੇ ‘ਨੇੜਿਓਂ ਨਜ਼ਰ’ ਰੱਖ ਰਿਹੈ ਅਮਰੀਕਾ

ਵਾਸ਼ਿੰਗਟਨ: ਅਮਰੀਕਾ ਨੇ ਅੱਜ ਕਿਹਾ ਕਿ ਹੰਗਾਮੀ ਹਾਲਤ ਵਿਚ ਜਹਾਜ਼ ਦੇ ਉਤਰਨ ਮਗਰੋਂ ਉਹ ਸਥਿਤੀ ‘ਤੇ ‘ਨੇੜਿਓਂ ਨਜ਼ਰ’ ਰੱਖ ਰਹੇ ਹਨ। ਵਿਦੇਸ਼ ਵਿਭਾਗ ਦੇ ਉਪ ਤਰਜਮਾਨ ਵੇਦਾਂਤ ਪਟੇਲ ਨੇ ਕਿਹਾ, ‘ਸਾਨੂੰ ਅਮਰੀਕਾ ਆ ਰਹੀ ਉਡਾਣ ਦੇ ਰੂਸ ਵਿਚ ਲੈਂਡ ਕਰਨ ਬਾਰੇ ਜਾਣਕਾਰੀ ਹੈ ਤੇ ਅਸੀਂ ਸਥਿਤੀ ਉਤੇ ਲਗਾਤਾਰ ਨਜ਼ਰ ਰੱਖ ਰਹੇ ਹਾਂ। ਹਾਲੇ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕਦੇ ਕਿ ਕਿੰਨੇ ਅਮਰੀਕੀ ਨਾਗਰਿਕ ਜਹਾਜ਼ ਵਿਚ ਸਵਾਰ ਹਨ। ਉਡਾਣ ਅਮਰੀਕਾ ਆ ਰਹੀ ਸੀ ਤੇ ਇਸ ਗੱਲ ਦੀ ਸੰਭਾਵਨਾ ਹੈ ਕਿ ਅਮਰੀਕੀ ਨਾਗਰਿਕ ਜਹਾਜ਼ ਵਿਚ ਹੋਣਗੇ।’ ਉਨ੍ਹਾਂ ਕਿਹਾ ਕਿ ਬਦਲਵਾਂ ਜਹਾਜ਼ ਭੇਜੇ ਜਾਣ ਬਾਰੇ ਵੀ ਉਨ੍ਹਾਂ ਨੂੰ ਪਤਾ ਹੈ ਤੇ ਏਅਰਲਾਈਨ ਹੀ ਇਸ ਬਾਰੇ ਹੋਰ ਜਾਣਕਾਰੀ ਦੇਵੇਗੀ। ਜਹਾਜ਼ ਦੀ ਮੁਰੰਮਤ ਲਈ ਅਮਰੀਕੀ ਕੰਪਨੀ ਬੋਇੰਗ ਤੋਂ ਮਦਦ ਭੇਜੇ ਜਾਣ ਬਾਰੇ ਪਟੇਲ ਨੇ ਕਿਹਾ ਕਿ ਇਸ ਬਾਰੇ ਹਾਲੇ ਉਹ ਕੋਈ ਟਿੱਪਣੀ ਨਹੀਂ ਕਰਨਗੇ। ਜ਼ਿਕਰਯੋਗ ਹੈ ਕਿ ਰੂਸ-ਅਮਰੀਕਾ ਵਿਚਾਲੇ ਕਾਰੋਬਾਰੀ-ਵਪਾਰਕ ਪੱਧਰ ਉਤੇ ਵੀ ਟਕਰਾਅ ਸਿਖ਼ਰਾਂ ਉਤੇ ਹੈ। -ਪੀਟੀਆਈ

Advertisement