ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

Air India Plane Crash: ਹਾਦਸੇ ’ਚ ਮੌਤਾਂ ਬਾਰੇ ਸਰਕਾਰ ਨੇ ਚੁੱਪ ਧਾਰੀ; ਪੀੜਤਾਂ ਦੀ ਪਛਾਣ ਲਈ ਹੋਣਗੇ DNA ਟੈਸਟ

07:39 PM Jun 12, 2025 IST
featuredImage featuredImage
remains of an Air India plane that crashed moments after taking off from the Ahmedabad airport, Thursday, June 12, 2025. (@CISFHQrs via PTI Photo)

ਗੁਜਰਾਤ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਧਨੰਜੈ ਦਿਵੇਦੀ ਨੇ ਹਾਦਸੇ ਦੇ 50 ਜ਼ਖ਼ਮੀਆਂ ਦੇ ਜ਼ੇਰੇ-ਇਲਾਜ ਹੋਣ ਦੀ ਗੱਲ ਕਬੂਲੀ; ਉਨ੍ਹਾਂ ਦੀ ਹਾਲਤ ਨੂੰ ਦੱਸਿਆ ਸਥਿਰ; ਜਹਾਜ਼ ਮੈਡੀਕਲ ਕਾਲਜ ਦੇ ਡਾਕਟਰਾਂ ਦੇ ਰਿਹਾਇਸ਼ੀ ਕੁਆਰਟਰਾਂ ’ਤੇ ਡਿੱਗਣ ਕਾਰਨ ਇਮਾਰਤ ਵਿਚੋਂ ਵੀ ਕਈ ਲੋਕ ਹੋਏ ਜ਼ਖ਼ਮੀ
ਅਹਿਮਦਾਬਾਦ, 12 ਜੂਨ
ਗੁਜਰਾਤ ਸਿਹਤ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਵੀਰਵਾਰ ਦੁਪਹਿਰ ਨੂੰ ਅਹਿਮਦਾਬਾਦ ਸ਼ਹਿਰ ਵਿੱਚ ਏਅਰ ਇੰਡੀਆ ਦੇ ਜਹਾਜ਼ ਨੂੰ ਪੇਸ਼ ਆਏ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੀ ਪਛਾਣ ਕਰਨ ਲਈ DNA ਟੈਸਟ ਕੀਤੇ ਜਾਣਗੇ। ਉਂਝ ਉਨ੍ਹਾਂ ਨੇ ਇਸ ਭਿਆਨਕ ਹਾਦਸੇ ਵਿਚ ਹੋਈਆਂ ਮੌਤਾਂ ਦੇ ਅੰਕੜਿਆਂ ਦਾ ਵੇਰਵਾ ਦੇਣ ਤੋਂ ਇਨਕਾਰ ਕਰ ਦਿੱਤਾ।
ਏਅਰ ਇੰਡੀਆ ਦੀ ਅਹਿਮਦਾਬਾਦ-ਲੰਡਨ ਉਡਾਣ, ਜਿਸ ਵਿੱਚ 230 ਯਾਤਰੀ ਅਤੇ ਚਾਲਕ ਅਮਲੇ ਦੇ 12 ਮੈਂਬਰ ਸਵਾਰ ਸਨ, ਬਾਅਦ ਦੁਪਹਿਰ 1:39 ਵਜੇ ਸਰਦਾਰ ਵੱਲਭਭਾਈ ਪਟੇਲ ਕੌਮਾਂਤਰੀ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਕੁਝ ਮਿੰਟਾਂ ਬਾਅਦ ਹੀ ਹਾਦਸਾਗ੍ਰਸਤ ਹੋ ਗਈ। ਵੀਡੀਓਜ਼ ਵਿੱਚ ਦਿਖਾਇਆ ਗਿਆ ਹੈ ਕਿ ਜਹਾਜ਼ ਹਾਦਸੇ ਦਾ ਸ਼ਿਕਾਰ ਹੋਣ ਤੋਂ ਪਹਿਲਾਂ ਉਚਾਈ ਗੁਆ ਰਿਹਾ ਸੀ ਤੇ ਥੱਲੇ ਨੂੰ ਆ ਰਿਹਾ ਸੀ।
ਇਸ ਤੋਂ ਬਾਅਦ ਹਾਦਸੇ ਵਾਲੀ ਥਾਂ ਤੋਂ ਅੱਗ ਦਾ ਗੋਲਾ ਉੱਠਦਾ ਦਿਖਾਈ ਦਿੱਤਾ। ਉਸ ਤੋਂ ਬਾਅਦ ਅਸਮਾਨ ਵਿੱਚ ਧੂੰਏਂ ਦੇ ਸੰਘਣੇ ਗ਼ੁਬਾਰ ਉੱਠ ਰਹੇ ਸਨ।
ਗੁਜਰਾਤ ਸੂਬਾਈ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਧਨੰਜੈ ਦਿਵੇਦੀ (Gujarat state health department principal secretary Dhananjay Dwivedi) ਨੇ ਇੱਥੇ ਕਿਹਾ, "ਜਹਾਜ਼ ਹਾਦਸੇ ਵਿੱਚ ਜਾਨ ਗਵਾਉਣ ਵਾਲਿਆਂ ਦੀ ਪਛਾਣ ਕਰਨ ਲਈ ਅਹਿਮਦਾਬਾਦ ਸਿਵਲ ਹਸਪਤਾਲ ਵੱਲੋਂ ਡੀਐਨਏ ਨਮੂਨੇ ਇਕੱਠੇ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ। ਮ੍ਰਿਤਕਾਂ ਦੇ ਨਜ਼ਦੀਕੀ ਰਿਸ਼ਤੇਦਾਰ, ਜਿਵੇਂ ਕਿ ਮਾਪੇ ਜਾਂ ਬੱਚੇ, ਅਹਿਮਦਾਬਾਦ ਸਿਵਲ ਹਸਪਤਾਲ ਦੇ ਬੀਜੇ ਮੈਡੀਕਲ ਕਾਲਜ ਦੇ ਕਸੋਤੀ ਭਵਨ (Kasoti Bhavan of BJ Medical College of Ahmedabad Civil Hospital) ਵਿੱਚ ਡੀਐਨਏ ਨਮੂਨੇ ਦੇ ਸਕਣਗੇ।"

Advertisement

ਘਟਨਾ ਸਥਾਨ ਦਾ ਦ੍ਰਿਸ਼ ਜਿਥੇ ਹਾਦਸੇ ਤੋਂ ਬਾਅਦ ਜਹਾਜ਼ ਡਿੱਗਿਆ। -ਫੋਟੋ: ਪੀਟੀਆਈ

ਉਨ੍ਹਾਂ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਦੇ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ। ਦਿਵੇਦੀ ਨੇ ਕਿਹਾ ਕਿ ਜਹਾਜ਼ ਹਾਦਸੇ ਦਾ ਸ਼ਿਕਾਰ ਹੋਣ ਪਿੱਛੋਂ ਸਿਵਲ ਹਸਪਤਾਲ ਵਿੱਚ ਸੇਵਾ ਨਿਭਾ ਰਹੇ ਅਤੇ ਬੀਜੇ ਮੈਡੀਕਲ ਕਾਲਜ ਵਿੱਚ ਪੜ੍ਹ ਰਹੇ ਡਾਕਟਰਾਂ ਦੇ ਰਿਹਾਇਸ਼ੀ ਕੁਆਰਟਰਾਂ ਵਿੱਚ ਜਾ ਟਕਰਾਇਆ। ਇਸ ਕਾਰਨ ਜਹਾਜ਼ ਦੇ ਮੁਸਾਫ਼ਰਾਂ ਤੋਂ ਇਲਾਵਾ ਰਿਹਾਇਸ਼ੀ ਇਮਾਰਤ ਵਿਚੋਂ ਵੀ ਕਈ ਲੋਕ ਜ਼ਖਮੀ ਹੋ ਗਏ ਹਨ।
ਦਿਵੇਦੀ ਨੇ ਕਿਹਾ, "ਘਟਨਾ ਵਿੱਚ ਜ਼ਖਮੀ ਹੋਏ ਪੰਜਾਹ ਵਿਅਕਤੀਆਂ ਦਾ ਇਸ ਸਮੇਂ ਸਿਵਲ ਹਸਪਤਾਲ ਵਿੱਚ ਇਲਾਜ ਕੀਤਾ ਜਾ ਰਿਹਾ ਹੈ। ਸਾਰੇ ਮਰੀਜ਼ ਸਥਿਰ ਹਨ।" -ਪੀਟੀਆਈ

Advertisement
Advertisement