ਏਅਰ ਇੰਡੀਆ ਦਾ ਪਾਇਲਟ ਉਡਾਣ ਤੋਂ ਪਹਿਲਾਂ ਗ਼ਸ਼ ਖਾ ਕੇ ਡਿੱਗਾ
09:19 PM Jul 04, 2025 IST
Advertisement
ਮੁੰਬਈ, 4 ਜੁਲਾਈ
Advertisement
ਏਅਰ ਇੰਡੀਆ ਦੀ ਬੰਗਲੂਰੂ ਤੋਂ ਦਿੱਲੀ ਜਾ ਰਹੀ ਉਡਾਣ ਦਾ ਪਾਇਲਟ ਜਹਾਜ਼ ਉਡਾਉਣ ਤੋਂ ਪਹਿਲਾਂ ਹੀ ਗਸ਼ ਖਾ ਕੇ ਡਿੱਗ ਗਿਆ। ਸੂਤਰਾਂ ਨੇ ਕਿਹਾ ਕਿ ਪਾਇਲਟ ਨੂੰ ਫੌਰੀ ਹਸਪਤਾਲ ਲਿਜਾਇਆ ਗਿਆ ਤੇ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ’ਤੇ ਪਹੁੰਚਾਉਣ ਲਈ ਦੂਜੇ ਪਾਇਲਟ ਦਾ ਪ੍ਰਬੰਧ ਕੀਤਾ ਗਿਆ। ਇਹ ਘਟਨਾ 4 ਜੁਲਾਈ ਤੜਕੇ ਦੀ ਦੱਸੀ ਜਾਂਦੀ ਹੈ ਤੇ ਏਅਰ ਇੰਡੀਆ ਨੇ ਮੈਡੀਕਲ ਐਮਰਜੈਂਸੀ ਦੀ ਪੁਸ਼ਟੀ ਕੀਤੀ ਹੈ।
Advertisement
Advertisement
ਏਅਰ ਇੰਡੀਆ ਨੇ ਇਕ ਬਿਆਨ ਵਿਚ ਕਿਹਾ, ‘‘4 ਜੁਲਾਈ ਦੀ ਸਵੇਰ ਨੂੰ ਸਾਡੇ ਇੱਕ ਪਾਇਲਟ ਨਾਲ ਮੈਡੀਕਲ ਐਮਰਜੈਂਸੀ ਹੋ ਗਈ ਸੀ। ਨਤੀਜੇ ਵਜੋਂ, ਪਾਇਲਟ ਬੰਗਲੁਰੂ ਤੋਂ ਦਿੱਲੀ ਜਾਣ ਵਾਲੀ ਉਡਾਣ AI2414 ਨੂੰ ਚਲਾਉਣ ਵਿੱਚ ਅਸਮਰੱਥ ਸੀ, ਉਸ ਨੂੰ ਤੁਰੰਤ ਸਥਾਨਕ ਹਸਪਤਾਲ ਲਿਜਾਇਆ ਗਿਆ।’’ ਏਅਰਲਾਈਨ ਨੇ ਕਿਹਾ ਕਿ ਪਾਇਲਟ ਦੀ ਹਾਲਤ ਸਥਿਰ ਹੈ ਤੇ ਉਹ ਹਸਪਤਾਲ ਵਿਚ ਡਾਕਟਰਾਂ ਦੀ ਨਿਗਰਾਨੀ ਹੇਠ ਹੈ। -ਪੀਟੀਆਈ
Advertisement